ਅੰਮੀ

ਦੂਰੋ ਬੈਠ ਦੁਆਵਾਂ ਕਰਦੀ ਅੰਮੀ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀਅ ਜਿਆਂ ਡੋਲੇ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ |
ਦੁਨੀਆ ਤੇ ਸੁੱਖ, ਸਬਰ , ਸ਼ਾਂਤੀ ਤਾਂ ਏ ਕਿਉਕਿ ਸਾਰਿਆ ਕੋਲ ਅਣਮੁੱਲੀ ਮਾਂ ਏ
ਤਾਪ ਚੜੇ ਸਿਰ ਪੱਟੀਆਂ ਧਰਦੀ ਅੰਮੀ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ |
ਕਾਮਯਾਬੀਆਂ ਪਾਉਣ ਮੇਰੇ ਜਾਏ ਸਾਡੇ ਲਈ ਉਹ ਕਿਸ ਕਿਸ ਦਰ ਤੇ ਜਾਏ
ਨੰਗੇ ਪੈਰੀ ਚੌਕੀਆਂ ਭਰਦੀ ਅੰਮੀ ,ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ |
ਉਸਦੀਆਂ ਰੀਝਾਂ ਵੇਖ ਹੋਵੇ ਹੈਰਾਨੀ, ਸਭ ਤੋ ਉੱਚੀ ਸੁੱਚੀ ਏ ਕੁਰਬਾਨੀ,
ਕਦੇ ਨਾ ਥੱਕਦੀ ਕਦੇ ਨਾ ਹਰਦੀ ਅੰਮੀ,ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ |
ਧੁੱਪਾਂ ਵਿੱਚ ਚੁਨੀ ਨਾਲ ਕਰਦੀ ਛਾਵਾਂ, ਪੋਹ ਮਾਘ ਵੀ ਜਰਨ ਕਰੜੀਆਂ ਮਾਵਾਂ |
ਸਾਨੂੰ ਦਿੰਦੀ ਨਿੱਘ ਤੇ ਠਰਦੀ ਅੰਮੀ .ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ |
ਜਿਹਨਾ ਨੇ ਮਾਵਾਂ ਦਾ ਮੁੱਲ ਨਹੀ ਪਾਇਆ ਮੰਦਭਾਗੀਆਂ ਡਾਢਾ ਪਾਪ ਕਮਾਇਆ |
ਅੰਦਰੋ ਅੰਦਰੋ ਜਾਂਦੀ ਖਰਦੀ ਅੰਮੀ ,ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ |
ਰੱਬ ਨਾ ਕਰੇ ਕਿ ਐਸੀ ਬਿਪਤਾ ਆਵੇ ਢਿਡੋ ਜੰਮਿਆਂ ਪਹਿਲਾਂ ਹੀ ਨਾ ਤੁਰ ਜਾਏ,
ਇਹ ਗੱਲ ਸੁਣ ਦੇ ਸਾਰ ਹੀ ਮਰਦੀ ਅੰਮੀ,ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
 

Attachments

  • 054.jpg
    054.jpg
    147.6 KB · Views: 82
Top