ਤੁਸੀਂ ਹੋ ਖੁਦਾ ਤਾਂ ਕੀ ਹੈ ਇਨਸਾਨ ਬਣ ਕੇ ਦੇਖੋ,

jass_cancerian

ਯਾਰ ਸਾਥੋ
ਤੁਸੀਂ ਹੋ ਖੁਦਾ ਤਾਂ ਕੀ ਹੈ ਇਨਸਾਨ ਬਣ ਕੇ ਦੇਖੋ,

ਸਭ ਕੁਝ ਜਾਣਦੇ ਹੋਏ ਵੀ ਅਨਜਾਣ ਬਣ ਕੇ ਦੇਖੋ,
ਤੁਸੀਂ ਹੋ ਖੁਦਾ ਤਾਂ ਕੀ ਹੈ ਇਨਸਾਨ ਬਣ ਕੇ ਦੇਖੋ,
ਰਹਿਣ ਲਗੋਗੇ ਪਿਆਰੇ ਇਸ ਘਰ ਵਿਚ ਤੁਸੀਂ ਹਮੇਸ਼ਾਂ,
ਇੱਕ ਦਿਨ ਅਸਾਡੇ ਦਿਲ ਦੇ ਮਹਿਮਾਨ ਬਣ ਕੇ ਦੇਖੋ,
ਜਿਸ ਦਿਲ ਦੇ ਸਾਰੇ ਅਰਮਾਨ ਹੀ ਖਾਕ ਹੋ ਚੁਕੇ ਹੋਣ,
ਉਸ ਦਿਲ ਦੇ ਹੁਣ ਆਖਰੀ ਤੁਸੀਂ ਅਰਮਾਨ ਬਣ ਕੇ ਦੇਖੋ,
ਦੁਨਿਆਂ ਦੀਆਂ ਸਾਰੀਆਂ ਮੁਸ਼ਕਿਲਾਂ ਆਸਾਨ ਹੋ ਜਾਣਗੀਆਂ,
ਮੁਸ਼ਕਿਲ ਬਣੇ ਹੋ ਤੁਸੀਂ ਜੋ ,ਜ਼ਰਾ ਆਸਾਨ ਬਣ ਕੇ ਦੇਖੋ,
 
Top