ਮੈ ਜਿੰਨਾ ਦਾ ਲੈਕਚਰ ਲਾ ਨੀ ਸਕਿਆ

ਜਿਹਨਾ ਦਾ ਲੈਕਚਰ ਲਾ ਨੀ ਸਕਿਆ , ਓਹਨਾਂ ਤੋ ਮਾਫੀ਼ ਚਾਹੁਨਾਂ..........
ਅਸਾਈਨਮੈਂਟ ਜਿਹਨਾਂ ਦੀ ਬਣਾ ਨੀ ਸਕਿਆ , ਓਹਨਾਂ ਤੋ ਮਾਫੀ਼ ਚਾਹੁਨਾਂ..........
ਦਿੱਤਾ ਐਨਾਂ ਪਿਆਰ ਜਿਹਨਾ ਨੇ , ਕਲਾਸ ' ਚੋਂ ਕੱਢ ਤਾ ਬਾਹਰ ਜਿਹਨਾ ਨੇ............
ਇੰਟਰਨਲ ਸਾਡੀ ਕੋਈ ਨਾ ਭੇਜੀ , ਸਪਲੀਆਂ ਚ ਦਿਤਾ ਅਵਾਰਡ ਜਿਹਨਾ ਨੇ.........
ਕਰਦਾ ਕੀ ਮੈ ਦੱਸੋ ਯਾਰੋ , ਘਰ ਦਿਆਂ ਨੂੰ ਵੀ ਬੁਲਾ ਨੀ ਸਕਿਆ ,
ਮੈ ਜਿੰਨਾ ਦਾ ਲੈਕਚਰ ਲਾ ਨੀ ਸਕਿਆ , ਓਹਨਾਂ ਤੋ ਮਾਫੀ਼ ਚਾਹੁਨਾਂ..........
ਘਰ ਦੇ ਕਹਿੰਦੇ ਹੁਣ ਗੱਲ ਬਣ ਜੂ , ਮੁੰਡਾ ਸਾਡਾ ਡਿਗਰੀ ਕਰ ਜੂ.............
ਪਰ ਘਰ ਦਿਆਂ ਨੂੰ ਇਹ ਕੌਣ ਸਮਝਾਵੇ , ਮੁੰਡਾ ਨਿੱਤ ਠੇਕੇ ਤੇ ਜਾਵੇ...........
ਗੱਲ ਕੰਨਾਂ ' ਚ ਪਾ ਨੀ ਸਕਿਆ , ਓਹਨਾਂ ਤੋ ਮਾਫੀ਼ ਚਾਹੁਨਾਂ..........
ਮੈ ਜਿੰਨਾ ਦਾ ਲੈਕਚਰ ਲਾ ਨੀ ਸਕਿਆ , ਓਹਨਾਂ ਤੋ ਮਾਫੀ਼ ਚਾਹੁਨਾਂ..........
ਲੈਕਚਰਾਰਾਂ ਨੇ ਬਹੁਤ ਸਤਾਇਆ , ਜਿੱਥੇ ਟੱਕਰਿਆ ਉੱਥੇ ਢਾਇਆ.........
ਕਹਿੰਦੇ ਕਾਕਾ ਕੁੜੀਆ ਛੇੜੇਂ , ਬਹਿਨਾਂ ਐ ਤੂੰ ਜਾ ਜਾ ਨੇੜੇ...........
ਤਾਂ ਵੀ ਕੋਈ ਫਸਾ ਨੀ ਸਕਿਆ , ਓਹਨਾਂ ਤੋ ਮਾਫੀ਼ ਚਾਹੁਨਾਂ..........
ਮੈ ਜਿੰਨਾ ਦਾ ਲੈਕਚਰ ਲਾ ਨੀ ਸਕਿਆ , ਓਹਨਾਂ ਤੋ ਮਾਫੀ਼ ਚਾਹੁਨਾਂ..........

 
Top