ਬੜਾ ਕੁਝ ਦੇਖਣਾ ਪੈਂਦਾ,ਬੜਾ ਕੁਝ ਸੋਚਣਾ ਪੈਂਦੈ

Pardeep

๑۩۩๑┼●ℛŐŶ
ਜ਼ਮਾਨੇ ਵਿੱਚ ਜਿਹਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ ☬
ਬੜਾ ਕੁਝ ਦੇਖਣਾ ਪੈਂਦਾ,ਬੜਾ ਕੁਝ ਸੋਚਣਾ ਪੈਂਦੈ ☬

ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ ☬
ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਂਦੈ ☬

ਵਿਛੋੜਾ , ਮੇਲ, ਪਛਤਾਵਾ , ਕਦੇ ਗੁੱਸਾ , ਕਦੇ ਸ਼ਿਕਵਾ ,
ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਂਦੈ ☬

ਸਿਆਣੇ ਲੋਕ ਵੈਸੇ ਤਾਂ ਮਿਸਾਲਾਂ ਨਾਲ ਸਮਝਾਉਂਦੇ,
ਕਿਸੇ ਮੌਕੇ ਇਸ਼ਾਰੇ ਚੋਂ ਰਮਜ਼ ਨੂੰ ਸਮਝਣਾ ਪੈਂਦੈ ☬

ਮੁਹੱਬਤ ਇਹ ਨਹੀਂ , ਔਲਾਦ ਨੂੰ ਸਿਰ ਚਾੜ ਕੇ ਰੱਖੋ,
ਕੁਰਾਹੇ ਪੈ ਰਿਹਾ ਬੱਚਾ, ਕਦੇ ਤਾਂ ਝਿੜਕਣਾ ਪੈਂਦੈ ☬

ਖੌਰੇ ਵਾਪਿਸ ਹੀ ਆ ਜਾਵੇ ਉਹਦੀ ਹਾਰੀ ਹੋਈ ਦੌਲਤ,
ਜੁਆਰੀ ਨੂੰ ਇਸੇ ਹੀ ਆਸ ਤੇ ਫਿਰ ਖੇਡਣਾ ਪੈਂਦੈ ☬

ਅਜੇ ਤੱਕ ਲੋਕ ਸਮਝੇ ਨਾ , ਕੀ ਹੁੰਦੀ ਵੋਟ ਦੀ ਤਾਕਤ,
ਇਸੇ ਕਰਕੇ ਕੁਤਾਹੀ ਦਾ , ਨਤੀਜਾ ਭੁਗਤਣਾ ਪੈਂਦੈ ☬

ਨਹੀਂ ਹੁੰਦਾ ਭਲਾ ਏਦਾਂ ' ਭਲਾ ' ਆਖੋ ਜੇ ਹਰ ਵੇਲੇ,
ਭਲੇ ਦੇ ਵਾਸਤੇ ਯਾਰੋ, ' ਬੁਰਾ ' ਵੀ ਬੋਲਣਾ ਪੈਂਦੈ ☬

ਬੜਾ ਇਨਸਾਫ ਕਰਦੇ ਨੇ , ਉਹ ਕਾਤਿਲ ਤੱਕ ਬਰੀ ਕਰਕੇ ,
ਤਦੇ ਨਿਰਦੋਸ਼ ਲੋਕਾਂ ਨੂੰ , ਸਜ਼ਾ ਨੂੰ ਭੁਗਤਣਾ ਪੈਂਦੈ ☬

ਨਹੀਂ ਬਣਦਾ ਕਦੇ ਮੰਜ਼ਿਲ , ਚੁਰਸਤੇ ਦਾ ਹਰੇਕ ਰਸਤਾ ,
ਕਿਸੇ ਤੋਂ ਪਰਤਣਾ ਪੈਂਦੈ , ਕਿਸੇ ਤੇ ਭਟਕਣਾ ਪੈਂਦੈ ☬

ਅਗਰ ਅਣਜਾਣ ਏਂ ਤਾਂ ਜਾਂਚ ਇਹ ਸਿੱਖ ਲੈ ਪਰਿੰਦੇ ਤੋਂ,
ਉਡਾਰੀ ਭਰਨ ਤੋਂ ਪਹਿਲਾਂ "Royal" ਪਰਾਂ ਨੂੰ ਤੋਲਣਾ ਪੈਂਦੈ ☬
 
Top