ਬੜਾ ਇਨਸਾਫ ਕਰਦੇ ਨੇ ,ਉਹ ਕਾਤਿਲ ਤੱਕ ਬਰੀ ਕਰਕੇ ,

ਜ਼ਮਾਨੇ ਵਿੱਚ ਜਿਹਦੇ ਵੀ ਨਾਲ ਮਿਲਣਾ ਵਰਤਣਾ ਪੈਦਾ,
ਬੜਾ ਕੁਝ ਦੇਖਣਾ ਪੈਂਦਾ,ਬੜਾ ਕੁਝ ਸੋਚਣਾ ਪੈਦਾ,

ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਦਾ,
ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਦਾ,

ਵਿਛੋੜਾ,ਮੇਲ,ਪਛਤਾਵਾ,ਕਦੇ ਗੁੱਸਾ,ਕਦੇ ਸ਼ਿਕਵਾ,
ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਦਾ,

ਸਿਆਣੇ ਲੋਕ ਵੈਸੇ ਤਾਂ ਮਿਸਾਲਾਂ ਨਾਲ ਸਮਝਾਉਦੇ,
ਕਿਸੇ ਮੌਕੇ ਇਸ਼ਾਰੇ ਚੋਂ ਰਮਜ਼ ਨੂੰ ਸਮਝਣਾ ਪੈਦਾ,

ਮੁਹੱਬਤ ਇਹ ਨਹੀ,ਔਲਾਦ ਨੂੰ ਸਿਰ ਚਾੜ ਕੇ ਰੱਖੋ,
ਕੁਰਾਹੇ ਪੈ ਰਿਹਾ ਬੱਚਾ,ਕਦੇ ਤਾਂ ਝਿੜਕਣਾ ਪੈਦਾ,

ਖੌਰੇ ਵਾਪਿਸ ਹੀ ਆ ਜਾਵੇ ਉਹਦੀ ਹਾਰੀ ਹੋਈ ਦੌਲਤ,
ਜੁਆਰੀ ਨੂੰ ਇਸੇ ਹੀ ਆਸ ਤੇ ਫਿਰ ਖੇਡਣਾ ਪੈਦਾ,

ਅਜੇ ਤੱਕ ਲੋਕ ਸਮਝੇ ਨਾ,ਕੀ ਹੁੰਦੀ ਵੋਟ ਦੀ ਤਾਕਤ,
ਇਸੇ ਕਰਕੇ ਕੁਤਾਹੀ ਦਾ,ਨਤੀਜਾ ਭੁਗਤਣਾ ਪੈਦਾ,

ਨਹੀ ਹੁੰਦਾ ਭਲਾ ਏਦਾਂ ' ਭਲਾ 'ਆਖੋ ਜੇ ਹਰ ਵੇਲੇ,
ਭਲੇ ਦੇ ਵਾਸਤੇ ਯਾਰੋ,' ਬੁਰਾ 'ਵੀ ਬੋਲਣਾ ਪੈਦਾ,

ਬੜਾ ਇਨਸਾਫ ਕਰਦੇ ਨੇ ,ਉਹ ਕਾਤਿਲ ਤੱਕ ਬਰੀ ਕਰਕੇ ,
ਤਦੇ ਨਿਰਦੋਸ਼ ਲੋਕਾਂ ਨੂੰ ,ਸਜ਼ਾ ਨੂੰ ਭੁਗਤਣਾ ਪੈਦਾ,

ਨਹੀ ਬਣਦਾ ਕਦੇ ਮੰਜ਼ਿਲ,ਚੁਰਸਤੇ ਦਾ ਹਰੇਕ ਰਸਤਾ ,
ਕਿਸੇ ਤੋਂ ਪਰਤਣਾ ਪੈਂਦੈ ,ਕਿਸੇ ਤੇ ਭਟਕਣਾ ਪੈਦਾ,
 
Top