Lyrics ਰੱਬ ਦੀਆਂ ਸਾਂਭ ਸੌਗਾਤਾਂ...

sss_rc

Member
ਸੱਜਣਾਂ ਸਦਾ ਨਹੀਂ ਰਹਿਣੇ ਮਾਪੇ,
ਬਾਕੀ ਗੱਲ ਸਮਝ ਲਈ ਆਪੇ..
ਬਹਿ ਮਨ ਨੂੰ ਸਮਝਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..||

ਇੱਕ ਥਾਲੀ ਚ’ ਰੋਟੀ ਖਾਂਦੇ,
ਨਿੱਕੇ ਹੁੰਦੇ ਵੀਰੇ..
ਵੱਡੇ ਹੋਵਣ ਜਾਣ ਵਿਆਹੇ,
ਜਾਂਦੇ ਬਦਲ ਵਤੀਰੇ..
ਜੇ ਆਵਣ ਭਲੇ ਘਰਾਂ ਦੀਆਂ ਧੀਆਂ,
ਰਹਿੰਦਾ ਵਿੱਚ ਤਫ਼ਾਕ ਹੈ ਜੀਆਂ..
ਖੁਦ ਦੀ ਸ਼ਾਨ ਵਧਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..||

ਥੋੜਾ ਜਿਹਾ ਦਿਲ ਵੱਡਾ ਕਰ ਲੈ,
ਕੋਈ ਫ਼ਰਕ ਨਹੀਂ ਪੈਣਾ..
ਲੱਖਾਂ ਐਥੋਂ ਗਏ ਸਿਕੰਦਰ,
ਸਭ ਕੁਝ ਐਥੇ ਰਹਿਣਾਂ..
ਕਿਉਂ ਨੀਅਤ ਰੱਖਦਾਂ ਖੋਟੀ,
ਖਾਣੀ ਦੋ-ਵੇਲੇ ਦੀ ਰੋਟੀ..
ਸੁੱਖ-ਚੈਨ ਨਾਲ ਖਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..||

ਜਿਸ ਘਰ ਦੇ ਵਿੱਚ,
ਹਾਸਾ ਤੇ ਇਤਬਾਰ ਨਹੀਂ ਹੁੰਦਾ..
ਵੱਡਿਆਂ ਅਤੇ ਬਜ਼ੁਰਗਾਂ ਦਾ,
ਸਤਿਕਾਰ ਨਹੀਂ ਹੁੰਦਾ..
ਉੱਥੇ ਕਦੇ ਨਾਂ ਬਰਕਤ ਪੈਂਦੀ,
ਨਾਂ ਹੀ ਰੱਬ ਦੀ ਰਹਿਮਤ ਰਹਿੰਦੀ..
ਗੱਲ ਖਾਨੇਂ ਵਿੱਚ ਪਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..||

ਪਿਛਲੇ ਸਮੇਂ ਵਿੱਚ ਝਾਤ ਮਾਰ ਲੈ,
ਗੱਲ ਹੈ ਸੱਜਣਾਂ ਪੱਕੀ..
ਜਿਸ ਘਰ ਧੀਆਂ ਜਿਆਦਾ ਜੰਮੀਆਂ,
ਉਸ ਘਰ ਕਰੀ ਤਰੱਕੀ..
ਧੀਆਂ ਵਰਗਾ ਦਾਨ ਨਾਂ ਕੋਈ,
ਐਵੇਂ ਦੁਨੀਆਂ ਜਾਂਦੀ ਰੋਈ..
ਧੀ ਨਾਂ ਮਾਰ-ਮੁਕਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈ ਓਏ..||
 
Top