ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ,

20230624_153314.jpg

ਹਰ ਮਹੀਨੇ ਚੜਦੀ ਸੰਗਰਾਂਦ ਵੰਡਦੀ ਖੁਸ਼ੀਆਂ ਖੇੜੇ,
ਸੱਥ ਬਜ਼ੁਰਗੀ ਫੈਸਲੇ ਸੁਣਾਵੇ ਫੇਰ ਹੁੰਦੇ ਝੱਟ ਨਬੇੜੇ,
ਬੜਾ ਮੰਨ ਭਾਉਂਦੇ ਇੱਥੇ ਮੰਦਰ ਮਸਜ਼ਿਦ ਗੁਰਦੁਆਰੇ,
ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ,

ਵਿਹੜਿਆ ਵਿੱਚ ਪੰਜ ਮੰਜੇ ਡਾਲ ਸੋਂਦੇ ਤਾਰਿਆ ਥੱਲੇ,
ਸਬਰ ਮਿਹਨਤ ਲਗਨ ਦਿਲ ਚ' ਚਾਹੇ ਕੱਖ ਨਾ ਪੱਲੇ,
ਸੱਭ ਦੀ ਮਦਦ ਕਰਨਾ ਜਾਣਦੇ ਏ ਦੌਲਤ ਦੇ ਵਿਚਾਰੇ,
ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ,

ਟੋਏ ਛੱਪੜ ਛਪਾਰ ਦਰਿਆ ਕਿੰਨੇ ਹੀ ਸੁੰਦਰ ਨੇ ਸੂਹੇ,
ਭੀੜ ਪਈ ਕੋਈ ਦਰ ਆ ਜੇ ਹਮੇਸ਼ਾ ਖੁੱਲੇ ਰੱਖਦੇ ਬੂਹੇ,
ਖਾਣ ਲਈ ਹੈ ਜੋ ਵੀ ਸਰਦਾ, ਦਿੰਦੇ ਆਦਰ ਸਤਿਕਾਰੇ,
ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ,

ਤੜਕੇ ਉੱਠ ਕੇ ਧਾਰਾਂ ਕੱਢ ਕੇ ਪਾਉਂਦੇ ਬਾਦ ਚ' ਪੱਠੇ,
ਦੁੱਧ ਘਿਓ ਦੇ ਸ਼ੁਕੀਨ ਨੇ ਪੂਰੇ ਨਾ ਲਾਉਂਦੇ ਵਾਧੂ ਸੱਟੇ,
ਜਿਮ ਦੇ ਵੀ ਨੇ ਆਦੀ ਗੱਭਰੂ ਲਾਉਂਦੇ ਚੜ ਚੁਬਾਰੇ,
ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

Top