ਕਲਮਾਂ

ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ

ਨਸ਼ਿਆ ਚ' ਡੁੱਬਿਆ ਪੰਜਾਬ ਜਾਦਾਂ ਧਾਹਾਂ ਮਾਰਦਾ,

ਏਸ ਦਲਦਲ ਚ' ਨਿਕਲਣ ਲਈ ਹੈ ਬਾਹਾਂ ਮਾਰਦਾ,

ਨਸ਼ੇ ਕਰਨ ਨੂੰ ਨਹੀ ਜੰਮੇ ਏ ਸੱਭ ਨੂੰ ਸਮਝਾ ਦਿਆ,

ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ,



ਕਦੇ ਚੁੰਘਦੇ ਸਾ ਬੂਰੀਆਂ, ਹੁਣ ਨਸ਼ੇ ਖਾ ਗਏ ਸਰੀਰ,

ਆਦਰ ਸਤਕਾਰ ਵੀ ਭੁੱਲੇ, ਨਾਲੇ ਸੁੱਤੇ ਪਏ ਜ਼ਮੀਰ,

ਸਾਰੇ ਸੁੱਤੇ ਪਏ ਜ਼ਮੀਰਾਂ ਨੂੰ ਹੌਕਾ ਮਾਰ ਉੱਠਾਂ ਦਿਆ,

ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ,



ਕਿੰਨੇ ਫੁੱਲ ਸਾੜ ਦਿੱਤੇ ਸਾਡੇ ਏਸ ਨਸ਼ੇ ਦੇ ਤੂਫਾਨ ਨੇ,

ਕਿੰਨੀਆਂ ਸੁਹਾਗਣਾ ਰੰਡੀਆਂ, ਕਿੰਨੇ ਘਰ ਵਿਰਾਨ ਨੇ,

ਨਵਾ ਕੋਈ ਫੁੱਲ ਮਿਲੇ ਹਰ ਵਿਹੜੇ ਮੈਂ ਉਗਾ ਦਿਆ,

ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ,



ਲੇਖਕ ਗਗਨਦੀਪ ਸਿੰਘ ਵਿਰਦੀ (ਗੈਰੀ)
 
Top