----------ਚੁੰਮਣ ਅਤੇ ਚਾਕੂ------------

GöLdie $idhu

Prime VIP
----------ਚੁੰਮਣ ਅਤੇ ਚਾਕੂ------------

ਜੇ ਦੋ ਆਦਮੀ ਸੜਕ ਉੱਤੇ ਲੜ ਰਹੇ ਹੋਣ ਤਾਂ ਕੋਈ ਨਹੀਂ ਕਹਿੰਦਾ ਕਿ ਅਸ਼ਲੀਲ ਹੈ । ਪਰ ਦੋ ਆਦਮੀ ਗਲਾਂ ਵਿੱਚ ਹੱਥ ਪਾ ਕੇ ਇੱਕ ਰੁੱਖ ਦੇ ਹੇਠਾਂ ਬੈਠੇ ਹੋਣ ਤਾਂ ਲੋਕ ਕਹਿਣਗੇ "ਅਸ਼ਲੀਲ ਹੈ !"

ਹਿੰਸਾ ਅਸ਼ਲੀਲ ਨਹੀ ,ਪ੍ਰੇਮ ਅਸ਼ਲੀਲ ਹੈ।
ਕਿੰਨੀ ਹੈਰਾਨੀ ਦੀ ਗੱਲ ਹੈ। ਯੁੱਧ ਦੀਆਂ ਫ਼ਿਲਮਾਂ ਬਣਦੀਆਂ ਹਨ, ਕੋਈ ਸਰਕਾਰ ਉਹਨਾ ਉੱਤੇ ਰੋਕ ਨਹੀਂ ਲਗਾਉਂਦੀ ਪਰ ਜੇ ਪ੍ਰੇਮ ਦੀ ਘਟਨਾ ਹੈ ਤਾਂ ਸਾਰੀਆਂ ਸਰਕਾਰਾਂ ਚਿੰਤਿਤ ਹੋ ਜਾਂਦੀਆ ਹਨ। ਸਰਕਾਰਾਂ ਤਹਿ ਕਰਦੀਆਂ ਨੇ ਕੇ ਚੁੰਮਣ ਕਿੰਨੀ ਦੂਰ ਤੋਂ ਲਿਆ ਜਾਵੇ, ਛੇ ਇੰਚ ਦਾ ਫਾਂਸਲਾ ਹੋਵੇ ਕੇ ਚਾਰ ਇੰਚ ਦਾ ਫਾਂਸਲਾ? ਪਰ ਚਾਕੂ ਮਾਰਿਆ ਜਾਵੇ ਫਿਲਮ ਵਿੱਚ ਤਾਂ ਅਸ਼ਲੀਲ ਨਹੀ ਹੁੰਦਾ, ਕੋਈ ਨਹੀ ਕਹਿੰਦਾ ਕੇ "ਛੇ ਇੰਚ ਦੂਰ ਚਾਕੂ ਰਹੇ" ।
ਚੰਮਣ ਜ਼ਿੰਦਗੀ ਦਾ ਸਾਥੀ ਹੈ ਤੇ ਚਾਕੂ ਮੌਤ ਦਾ। ਚਾਕੂ ਉੱਤੇ ਕਿਸੇ ਨੂੰ ਇਤਰਾਜ ਨਹੀ ਹੈ। ਅਸੀਂ ਸਾਰੇ ਆਤਮਘਾਤੀ ਹਾਂ।

ਜੇ ਦੋ ਵਿਅਕਤੀ ਪ੍ਰੇਮ ਨਾਲ ਬੈਠੇ ਹਨ ਕਿਸੇ ਨੂੰ ਨੁਕਸਾਨ ਨਹੀ ਪਹੁੰਚਾ ਰਹੇ ਹਨ। ਇਹ ਉਹਨਾਂ ਦੀ ਨਿੱਜੀ ਗੱਲ ਹੈ, ਜੇ ਇਹ ਤੁਹਾਨੂੰ ਕਸ਼ਟ ਦਿੰਦਾ ਹੈ ਤਾਂ ਤੁਹਾਨੂੰ ਆਪਣੇ ਅੰਦਰ ਖੋਜ ਕਰਨੀ ਚਾਹੀਦੀ ਹੈ। ਤੁਹਾਡੇ ਜੀਵਨ ਵਿੱਚ ਪ੍ਰੇਪ ਦੀ ਕਮੀ ਰਹਿ ਗਈ ਹੈ, ਜਾਂ ਤੁਹਾਡੀ ਕਾਮਵਾਸਨਾ ਪੂਰੀ ਨਹੀ ਹੋ ਸਕੀ ਹੈ, ਅਟਕੀ ਰਹਿ ਗਈ ਹੈ, ਜਖ਼ਮ ਬਣ ਗਈ ਹੈ।

-ਓਸ਼ੋ
 
Top