Shabad ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ

Goku

Prime VIP
Staff member
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥
ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥
ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥੧॥
ਗੁਰ ਬਿਨੁ ਕਿਉ ਤਰੀਐ ਸੁਖੁ ਹੋਇ ॥
ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥੧॥ਰਹਾਉ॥
ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥
ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥
ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥੨॥
ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥
ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥
ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥੩॥
ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥
ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥
ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥੪॥
ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ ॥
ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥
ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥(20)॥

(ਨਾਨਕ=ਹੇ ਨਾਨਕ! ਸਚ=ਸਦਾ-ਥਿਰ ਪ੍ਰਭੂ ਦਾ
ਨਾਮ ਸਿਮਰਨ, ਗੁਰ ਵੀਚਾਰਿ=ਗੁਰੂ ਦੀ ਦੱਸੀ
ਵਿਚਾਰ ਦੀ ਰਾਹੀਂ, ਇਕਿ=ਅਨੇਕਾਂ ਜੀਵ, ਪੂਰ=
ਬੇਅੰਤ ਜੀਵ, ਭਰੀ ਬੇੜੀ ਦੇ ਸਾਰੇ ਮੁਸਾਫ਼ਿਰਾਂ ਦੇ
ਸਮੂਹ ਨੂੰ 'ਪੂਰ' ਆਖੀਦਾ ਹੈ, ਮਨ ਹਠਿ ਮਤੀ=
ਹਠੀ ਮਤਿ ਨਾਲ, ਤਾਰਿ=ਤਾਰ ਲੈਂਦਾ ਹੈ, ਕਿਉ
ਤਰੀਐ=ਨਹੀਂ ਤਰਿਆ ਜਾ ਸਕਦਾ, ਆਗੈ=ਸਾਹਮਣੇ
ਪਾਸੇ, ਡਉ=ਜੰਗਲ ਦੀ ਅੱਗ, ਡਉ ਜਲੈ=ਮਸਾਣਾਂ ਦੀ
ਅੱਗ ਬਲ ਰਹੀ ਹੈ, ਹਰਿਓ ਅੰਗੂਰ=ਹਰੇ ਨਵੇਂ ਨਵੇਂ
ਕੋਮਲ ਬੂਟੇ,ਜੰਮਦੇ ਬਾਲ, ਜਿਸ ਤੇ=ਜਿਸ ਪਰਮਾਤਮਾ
ਤੋਂ, ਮਿਲਾਵਹੀ=ਤੂੰ ਮਿਲਾ ਲੈਂਦਾ ਹੈਂ, ਸਾਹਿ ਸਾਹਿ=
ਹਰੇਕ ਸਾਹ ਨਾਲ, ਸੰਮਲਾ=ਮੈਂ ਯਾਦ ਕਰਾਂ, ਮਨਿ=
ਮਨ ਵਿਚ, ਪੇਉ=ਮੈਂ ਪੀਆਂ, ਧਣੀ=ਮਾਲਕ, ਗਰਬੁ=
ਅਹੰਕਾਰ, ਨਿਵਾਰਿ=ਦੂਰ ਕਰ ਕੇ, ਸਮੇਉ=ਲੀਨ
ਰਹਾਂ, ਜਿਨਿ=ਜਿਸ ਨੇ, ਤ੍ਰਿਭਵਣੁ=ਤਿੰਨੇ ਭਵਨ,
ਆਕਾਰੁ=ਦਿਸੱਦਾ ਜਗਤ, ਚਾਨਣੁ=ਜੋਤਿ-ਰੂਪ ਪ੍ਰਭੂ,
ਮੁਗਧੁ=ਮੂਰਖ, ਗੁਬਾਰੁ=ਹਨੇਰਾ, ਨਿਰੰਤਰਿ=ਇਕ-
ਰਸ, ਸਾਰੁ=ਅਸਲੀਅਤ, ਕੀਚੈ=ਕੀਤੀ ਜਾਂਦੀ ਹੈ,
ਸੇਤੀ=ਨਾਲ, ਸਚੇ ਗੁਣ=ਸਦਾ-ਥਿਰ ਪ੍ਰਭੂ ਦੇ ਗੁਣ,
ਨਾਮਿ=ਨਾਮ ਵਿਚ, ਸੰਤੋਖੀਆ=ਆਤਮਕ ਸ਼ਾਂਤੀ
ਪ੍ਰਾਪਤ ਹੁੰਦੀ ਹੈ, ਜੀਉ=ਜਿੰਦ, ਪਿੰਡੁ=ਸਰੀਰ,
ਪ੍ਰਭ ਪਾਸਿ=ਪ੍ਰਭੂ ਦੇ ਹਵਾਲੇ ਕਰਦੇ ਹਨ)
 
Top