Shabad ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ

Goku

Prime VIP
Staff member
ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥
ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥
ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥
ਜੀਅਰੇ ਰਾਮ ਜਪਤ ਮਨੁ ਮਾਨੁ ॥
ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥੧॥ਰਹਾਉ॥
ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥
ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥
ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥
ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥
ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥
ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥
ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥
ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥
ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥੪॥
ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥
ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥
ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥੫॥੧੮॥(21)॥

(ਸਾਸ=ਸਾਹ, ਗਿਰਾਸ=ਗਿਰਾਹੀ,ਖਾਣਾ, ਨਿਰਜਾਸਿ=
ਵੇਖਦਾ ਹੈ,ਸੰਭਾਲ ਕਰਦਾ ਹੈ, ਮਾਨੁ=ਮਨਾਓ,ਗਿਝਾਓ,
ਜਲਿ=ਜਲਨ, ਗਿਆਨੁ=ਜਾਣ-ਪਛਾਣ, ਗਤਿ=ਹਾਲਤ,
ਗੁਰ ਮਿਲੀਐ=ਗੁਰੂ ਨੂੰ ਮਿਲਣਾ ਚਾਹੀਦਾ ਹੈ, ਸੰਕ=ਸ਼ੰਕਾ,
ਮੁਇਆ ਜਿਤੁ ਘਰਿ ਜਾਈਐ=ਜਿਸ ਮੌਤ ਦੇ ਵੱਸ ਅੰਤ ਨੂੰ
ਪਈਦਾ ਹੈ, ਮਰੁ=ਮੌਤ, ਮਾਰਿ=ਮਾਰ ਲਈਦਾ ਹੈ, ਅਨਹਦ=
ਬਿਨਾ ਚੋਟ ਲਾਇਆਂ ਵਜਣ ਵਾਲਾ,ਇਕ-ਰਸ, ਗੁਰ ਵੀਚਾਰਿ=
ਗੁਰੂ ਦੀ ਸਿੱਖਿਆ ਉੱਤੇ ਤੁਰ ਕੇ, ਬਾਣੀ=ਸਿਫ਼ਤਿ-ਸਾਲਾਹ,
ਤਹ=ਉਥੇ, ਤਾਸੁ=ਉਸ ਤੋਂ, ਖੜਿ=ਲੈ ਜਾ ਕੇ, ਪੈਨਾਈਐ=
ਸਰੋਪਾ ਨਾਲ ਆਦਰ ਕੀਤਾ ਜਾਂਦਾ ਹੈ, ਮੁਖਿ=ਮੂੰਹ ਵਿਚ,
ਦੇਖਾ=ਦੇਖਾਂ,ਮੈਂ ਵੇਖਦਾ ਹਾਂ, ਰਵਿ ਰਹੇ=ਰੁੱਝੇ ਪਏ ਹਨ,
ਸਿਵ=ਜੀਵਾਤਮਾ, ਸਕਤੀ=ਮਾਇਆ, ਤ੍ਰਿਹੁ ਗੁਣ=ਮਾਇਆ
ਦੇ ਤਿੰਨਾਂ ਗੁਣਾਂ ਵਿਚ, ਬੰਧੀ=ਬੱਝੀ ਹੋਈ, ਨ ਲਹਹਿ=ਨਹੀਂ
ਲੈਂਦੇ, ਬੈਰਾਗੀ=ਮਾਇਆ ਵਲੋਂ ਵੈਰਾਗਵਾਨ, ਘਰਿ=ਆਪਣੇ
ਸਰੂਪ ਵਿਚ, ਰਾਤਾ=ਰੰਗਿਆ ਹੋਇਆ, ਭੋਗਵੈ=ਮਾਣਦਾ ਹੈ,
ਭੂਖ=ਤ੍ਰਿਸ਼ਨਾ,ਲਾਲਚ, ਮਾਰਿ=ਮਾਰ ਕੇ,ਵੱਸ ਵਿਚ ਕਰ ਕੇ)
 
Top