Shabad ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ

Goku

Prime VIP
Staff member
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥1॥
ਬਾਬਾ ਬੋਲੀਐ ਪਤਿ ਹੋਇ ॥
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥1॥ਰਹਾਉ॥
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥2॥
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥
ਫਿਕਾ ਬੋਲਿ ਵਿਗੁਚਣਾ ਸਿਣ ਮੂਰਖ ਮਨ ਅਜਾਣ ॥
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥3॥
ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥4॥4॥(15)॥

(ਲਬੁ=ਖਾਣ ਦਾ ਲਾਲਚ, ਕੂੜੁ=ਝੂਠ ਬੋਲਣਾ, ਪਰ ਮਲੁ=ਪਰਾਈ ਮੈਲ,
ਮੁਖਿ=ਮੂੰਹ ਵਿਚ, ਸੁਧੀ=ਸਾਰੀ ਦੀ ਸਾਰੀ, ਰਸ ਕਸ=ਚਸਕੇ, ਆਪੁ
ਸਲਾਹਣਾ=ਆਪਣੇ ਆਪ ਨੂੰ ਵਡਿਆਉਣਾ, ਬੋਲੀਐ=ਉਹ ਬੋਲ ਬੋਲੀਏ,
ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰੀਏ, ਪਤਿ=ਇੱਜ਼ਤ, ਸੇ=ਉਹੀ ਬੰਦੇ,
ਦਰਿ=ਪ੍ਰਭੂ ਦੀ ਹਜ਼ੂਰੀ ਵਿਚ, ਕਹੀਅਹਿ=ਕਹੇ ਜਾਂਦੇ ਹਨ, ਨੀਚ ਕਰਮ=
ਮੰਦ-ਕਰਮੀ ਬੰਦੇ, ਰਸੁ=ਚਸਕਾ, ਰੁਪਾ=ਚਾਂਦੀ, ਕਾਮਣਿ=ਇਸਤ੍ਰੀ, ਪਰਮਲ=
ਸੁਗੰਧੀ, ਪਰਮਲ ਕੀ ਵਾਸ=ਸੁਗੰਧੀ ਸੁੰਘਣੀ, ਮੰਦਰ=ਸੋਹਣੇ ਘਰ, ਏਤੇ=ਇੰਨੇ,
ਕੈ ਘਟਿ=ਕਿਸ ਹਿਰਦੇ ਵਿਚ, ਜਿਤੁ ਬੋਲਿਐ=ਜੇਹੜਾ ਬੋਲ ਬੋਲਿਆਂ, ਜਿਤੁ=ਜਿਸ
ਰਾਹੀਂ, ਪਰਵਾਣੁ=ਕਬੂਲ, ਸੁਚੱਜਾ, ਬੋਲਿ=ਬੋਲ ਕੇ, ਵਿਗੁਚਣਾ=ਖ਼ੁਆਰ ਹੋਈਦਾ ਹੈ,
ਭਾਵਹਿ=ਚੰਗੇ ਲੱਗਦੇ ਹਨ, ਤਿਸੁ=ਉਸ ਪ੍ਰਭੂ ਨੂੰ, ਕਿ=ਕੀਹ, ਕਹਣ ਵਖਾਣ=ਕਹਣ-
ਕਹਾਣ,ਫਾਲਤੂ ਗੱਲਾਂ, ਕਿ=ਕੋਈ ਲਾਭ ਨਹੀਂ, ਤਿਨ ਪਲੈ=ਉਹਨਾਂ ਮਨੁੱਖਾਂ ਦੇ ਪਾਸ,
ਜਿਨ ਹਿਰਦੈ=ਜਿਨ੍ਹਾਂ ਦੇ ਹਿਰਦੇ ਵਿਚ, ਸੁਆਲਿਉ=ਸੋਹਣਾ, ਕਾਇ=ਕੌਣ, ਨਦਰੀ ਬਾਹਰੇ=
ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹੋਏ, ਦਾਨਿ=ਦਾਨ ਵਿਚ,ਪ੍ਰਭੂ ਦੇ ਦਿਤੇ ਹੋਏ ਪਦਾਰਥ
ਵਿਚ, ਨਾਇ=ਪ੍ਰਭੂ ਦੇ ਨਾਮ ਵਿਚ)
 
Top