ਇਸ ਦੁਨੀਆਂ ਦਾ ਜੀਵਨ ਦਿਸਦਾ, ਇਕ ਕੋਝਾ ਬੇ-ਢੰਗਾ । ਉਂਝ ਤੇ ਸਭਨੇ ਕਪੜੇ ਪਾਏ, ਹਰ ਬੰਦਾ ਏ ਨੰਗਾ । ਰੰਗ ਤੇ ਕਾਲਮ-ਕਾਲਾ ਇਕੋ, ਸਭ ਕੁਝ ਰੰਗ-ਬਰੰਗਾ । ਏਥੇ ਸਾਰੇ ਜਿਊਂਦੇ ਰਹਿੰਦੇ, ਇਹ ਕਹਿ ਕੇ "ਸਭ ਚੰਗਾ" ।