ਸ਼ੁੱਕਰ ਗੁੱਜਾਰ ਤੇਰਾ

ਨਿੱਕੀ ਉਮਰੇ ਵਾਰਿਆ ਪਿਤਾ ਤੂੰ,
ਸਿੱਖ ਧਰਮ ਲਈ ਵੇਖਿਆ ਖੁਮਾਰ ਤੇਰਾ।
ਕੋਤਕ ਰਚਾਇਆ ਖਾਲਸੇ ਦਾ ਜਦੋ,
ਅਨੰਦਪੁਰ ਲੱਗਾ ਸਿਸਾ ਦਾ ਬਜਾਰ ਤੇਰਾ।
ਕੀ ਲਿਖਾ ਹਾਲ ਹੁੱਣ ਅਨੰਦਪੁਰ ਛੱਡਣ ਦਾ,
ਪੱਤੇ-ਪੱਤੇ ਨਾਲ ਪੁਤਰਾਂ ਵਰਗਾ ਪਿਆਰ ਤੇਰਾ।
ਕੀ ਲਿਖਾ ਹੁੱਣ ਗੜ੍ਹੀ ਚਮਕੌਰ ਬਾਰੇ,
ਜਿੱਥੇ ਪਿਆ ਸੁੱਤਾ ਅਜੀਤ-ਜੂੰਝਾਰ ਤੇਰਾ।
ਹੱਥੋ ਕਲਮਾਂ ਡਿੱਗ ਪੈਦੀਆ ਬਾਜਾਂ ਵਾਲਿਆ,
ਨਿਹਾਂ ਵਿੱਚ ਚਿਣਿਆ ਦੇਖ ਪਰਿਵਾਰ ਤੇਰਾ।
ਆਪਣਾ ਸਰਬੰਸ ਵਾਰ ਸਾਡੇ ਸਿਰ ਤਾਜ ਬੱਖਸ਼ਿਆ,
"ਗੈਰੀ" ਯੁੱਗਾ-ਯੁੱਗਾ ਲਈ ਸੁੱਕਰ ਗੁਜਾਰ ਤੇਰਾ।

ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Top