ਦੁੱਖਾਂ ਦਾ ਮਾਰਿਆ
Member
ਹੌਲੀ ਹੌਲੀ ਸਰਕਾਰ ਨੇ ਗਲੀ ਵਿੱਚੋ,
ਦੇ ਕੇ ਥਾਪੜਾ ਸਿੰਘ ਸਰਦਾਰ ਟੋਰੇ।
ਵਿਹਲਾ ਹੋ ਗਿਆ ਜਥਾ, ਜਾ ਜਥੇ ਵਿੱਚੋ,
ਇਕ ਇਕ ਕਰਕੇ ਜਥੇਦਾਰ ਟੋਰੇ।
ਗੜ੍ਹੀ ਵਿੱਚ ਬਸ ਪੰਜ ਕੁ ਸਿੰਘ ਰਹਿ ਗਏ,
ਬਾਕੀ ਚੋਣਵੇ ਸਿਪਾਹ-ਸਾਲਾਰ ਟੋਰੇ।
ਪੈ ਗਈ ਸਿੰਘਾਂ ਨੂੰ ਸੌਚ ਜਾ ਪਾਤਸ਼ਾਹ ਨੇ,
ਵਾਰੀ ਵਾਰੀ ਨਾਲ ਅਜੀਤ ਜੁਝਾਰ ਟੋਰੇ।
ਸਿੰਘਾ ਸੋਚਿਆ ਪਿਆ ਹਨੇਰ ਭਾਵੇ,
ਵਿੰਹਦਿਆ-ਵਿੰਹਦਿਆ ਚੰਨ ਚਾੜ ਬਹਿਏ।
ਆਈ ਸਵੇਰ, ਤੇ ਕਿਤੇ ਬਹਾਰ ਆਈ,
ਮੁਢੋਂ ਬਾਗ ਨਾ ਕਿਤੇ ਉਜਾੜ ਬਹੀੲੇ।
ਜਾ ਕੇ ਕੋਲ ਹਜੂਰ ਦੇ ਕਹਿਣ ਲੱਗੇ,
ਦਾਤਾ! ਵਕਤ ਸੰਭਲਣਾ ਚਾਹਿਦਾ ਏ।
ਸੂਰਬੀਰ ਜੀਉ! ਨੀਤੀਵਾਨ ਬਣ ਕੇ,
ਔਖੀ ਘੜ੍ਹੀ ਨੂੰ ਟਾਲਣਾ ਚਾਹਿਦਾ ਏ।
ਅੰਗ ਪਾਲ ਜਿਉ ਸਾਡੀ ਬੇਨਤੀ ਹੈ,
ਅੰਗ ਸਿੱਖੀ ਦਾ ਪਾਲਣਾ ਚਾਹਿਦਾ ਏ।
ਇਹੋ ਰਾਇ ਏ ਸਾਰੇ ਸੇਵਕਾ ਦੀ,
ਮੋਇਆ ਪੰਥ ਜੀਵਾਲਣਾ ਚਾਹਿਦਾ ਏ।
ਅਸੀ ਮਰਾਗੇ ਲੜਦਿਆ ਅੰਤ ਤੀਕਰ,
ਐਪਰ ਪਾਤਿਸ਼ਾਹ ਤੁਸੀ ਤਿਆਰ ਹੋ ਜਾਉ।
ਏਥੋਂ ਨਿਕਲ ਜਾਉ ਨੀਲੇ ਤੇ ਲੱਤ ਦੇ ਕੇ,
ਲੋਅ ਲੱਗਦਿਆ ਜੰਗਲੋਂ ਪਾਰ ਹੋ ਜਾਉ।
ਟੁੱਕੇ ਬੁੱਲ ਹਜੂਰ ਨੇ ਖਾ ਘੂਰੀ,
ਕਿਹਾ ਕਿਹੜਾ ਸਰਦਾਰ ਇਹ ਬੋਲਦਾ ਏ।
"ਸੇਵਕ ਬੋਲਦੇ" ਸਿੰਘ ਨੇ ਕਿਹਾ ਅੱਗੋਂ,
ਸਾਡਾ ਸਾਂਝਾ ਵਿਚਾਰ ਏ ਬੋਲਦਾ ਏ।
ਮੈਂ ਨਹੀ ਬੋਲਦਾ , ਬੋਲਦੈ ਪੰਥ ਸਾਰਾ,
ਬਲਕਿ ਦੇਸ ਪਿਆਰ ਏ ਬੋਲਦਾ ਏ।
ਬੈਠਾ ਹੋਇਆ ਦਾਸ ਦੇ ਦਿਲ ਅੰਦਰ,
ਪਿਆ ਆਪ ਕਰਤਾਰ ਏ ਬੋਲਦਾ ਏ।
ਸਾਡੇ ਜਿਹੇ ਲੱਖਾਂ ਪੈਦਾ ਕਰੇਗਾ ਤੂੰ,
ਪਾਸਾ ਅਸੀ ਕੋਈ ਜਗਤ ਦਾ ਥੰਮਣਾ ਨਹੀ।
ਪਰ ਜੇ ਤੂੰ ਨਾ ਰਿਹੋ ਦਸ਼ਮੇਸ਼ ਦੂਲੇ,
ਗੋਬਿੰਦ ਸਿੰਘ ਮੁੱੜ ਕੇ ਫੇਰ ਜੰਮਣਾ ਨਹੀ।
ਆਇਆ ਰੋਹ ਅੰਦਰ ਪੁੱਤਲਾ ਸਰਬਲੋਹ ਦਾ,
ਉਹਦੀ ਬੀਰਤਾ ਸ਼ਾਨ ਵਿਖਾਉਣ ਲੱਗੀ।
ਤੀਰਾਂ ਉਹਦਿਆ ਨੇ ਗਿੱਠ-ਗਿੱਠ ਜੀਭ ਕੱਢੀ,
ਆਕੜ ਉਹਦੀ ਲੈਣ ਕਮਾਣ ਲੱਗੀ।
ਸੂਕੀ ਵਾਂਗ ਦਮੂੰਹੀ ਦੇ ਤੇਗ ਉਹਦੀ,
ਵੱਟ ਵਿੱਚ ਮਿਆਨ ਦੇ ਖਾਣ ਲੱਗੀ।
ਨੀਲਾ ਹਿਣਕਿਆ, ਬਾਜ ਨੇ ਖੰਬ ਛੰਡੇ,
ਧਰਤੀ ਕੰਬ ਕੇ ਹੋਣ ਹੈਰਾਨ ਲੱਗੀ।
ਲਾਟਾਂ ਨਿਕਲੀਆ ਉਹਦਿਆਂ ਨੇਤਰਾ 'ਚੋ,
ਡੌਲੀਂ ਉਸਦੇ ਛੱਲੀਆ ਪੈ ਗਈਆ।
ਕਲਗੀ ਉਸਦੀ ਚ' ਬਿਜਲੀ ਜਿਹੀ ਲਿਸ਼ਕੀ,
ਫੌਜਾ ਵਿੱਚ ਤਰਥੱਲੀਆ ਪੈ ਗਈਆ।
ਉਸਨੂੰ ਕਿਹਾ ਗੰਭੀਰਤਾ ਨਾਲ ਸਿੰਘੋ!
ਕੀ ਮੈਂ ਪਿੱਠ ਵਿਖਾ ਕੇ ਨੱਠ ਜਾਵਾਂ?
ਜਿਨ੍ਹਾਂ ਮੌਤ ਤੀਕਰ ਮੇਰਾ ਸਾਥ ਦਿੱਤਾ,
ਕੀ ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ?
ਚਾਰ ਦਿਨਾ ਦੀ ਕੂੜੀ ਜਿੰਦਗੀ ਲਈ,
ਮੈਂ ਹੁੱਣ ਘੌੜਾ ਭਜਾ ਕੇ ਨੱਠ ਜਾਵਾਂ?
ਅੰਮ੍ਰਿਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤੈ।
ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ?
ਜੇਕਰ ਆਸ ਮੈੱਥੋ ਇਹੋ ਰੱਖਦੇ ਹੋ,
ਤੁਸੀ ਸੱਚ ਜਾਣੋ ਕੁੰਝ ਵੀ ਜਾਣਦੇ ਨਹੀ।
ਵੇਲਾ ਵਕਤ ਪਛਾਣਦੇ ਹੋ ਭਾਵੇ,
ਪਰ ਦਸ਼ਮੇਸ ਨੂੰ ਤੁਸੀ ਪਛਾਣਦੇ ਨਹੀ।
ਸਿੱਖ ਨਾਲ ਗੁੱਸੇ ਦੇ ਬੋਲ ਉੱਠੇ,
ਹੁੱਣ ਕੁੰਝ ਸੁੱਣਨ ਸੁਣਾਨ ਦੀ ਆਗਿਆ ਨਹੀ।
ਗੋਬਿੰਦ ਸਿੰਘ ਤੈਨੂੰ ਪੰਥ ਆਗਿਆ ਦੇਦੈ,
ਏਥੇ ਘੜੀ ਲੰਘਾਉਣ ਦੀ ਆਗਿਆ ਨਹੀ।
ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ,
ਉਹਦਾ ਹੁਕਮ ਪਰਤਾਣ ਦੀ ਆਗਿਆ ਨਹੀ।
ਤੇਰੀ ਜਾਨ ਅਮਾਨਤ ਖਾਲਸੇ ਦੀ,
ਉਹਨੂੰ ਕਿਤੇ ਅਵਾਣ ਦੀ ਆਗਿਆ ਨਹੀ।
ਛੇਤੀ ਉਠੋ ਤੇ ਕਲਗੀਆ ਜਿਗ੍ਹੇ ਲਾਹੋ,
ਦੂਰ ਵੈਰੀਆ ਦੀ ਨਜਰੋ ਹੱਟ ਜਾਉ।
ਵੇਲਾ ਪਾ ਕੇ ਫੌਜ ਤਿਆਰ ਕਰ ਲਵੋ,
ਫੇਰ ਦੁਸ਼ਮਨਾ ਦੇ ਅੱਗੇ ਡੱਟ ਜਾਉ।
ਸੁੱਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ,
ਛੇਤੀ ਸਿਸ ਝੁੱਕਾ ਕੇ ਉੱਠ ਟੁਰਿਆ।
ਹੱਥ ਜੋੜ ਦਿੱਤੇ ਤੇ ਅੱਖਾਂ ਭਰ ਆੲੀਅਾ,
ਅਤੇ ਹੁੱਕਮ ਵਜਾ ਕੇ ਉੱਠ ਟੁਰਿਆ।
ਭੇਟਾ ਪੰਥ ਦੀ ਕਲਗੀਆ ਜਿਗ੍ਹੇ ਕੀਤੇ,
ਬਾਜ ੳੇਗਲੀ ਲਾ ਕੇ ਉੱਠ ਟੁਰਿਆ।
ਗੋਬਿੰਦ ਸਿੰਘ ਆਪੇ ਗੁਰੂ ਆਪ ਚੇਲਾ,
ਜਗਤ ਤਾਈ ਵਿਖਾ ਕੇ ਉੱਠ ਟੁਰਿਆ।
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
ਦੇ ਕੇ ਥਾਪੜਾ ਸਿੰਘ ਸਰਦਾਰ ਟੋਰੇ।
ਵਿਹਲਾ ਹੋ ਗਿਆ ਜਥਾ, ਜਾ ਜਥੇ ਵਿੱਚੋ,
ਇਕ ਇਕ ਕਰਕੇ ਜਥੇਦਾਰ ਟੋਰੇ।
ਗੜ੍ਹੀ ਵਿੱਚ ਬਸ ਪੰਜ ਕੁ ਸਿੰਘ ਰਹਿ ਗਏ,
ਬਾਕੀ ਚੋਣਵੇ ਸਿਪਾਹ-ਸਾਲਾਰ ਟੋਰੇ।
ਪੈ ਗਈ ਸਿੰਘਾਂ ਨੂੰ ਸੌਚ ਜਾ ਪਾਤਸ਼ਾਹ ਨੇ,
ਵਾਰੀ ਵਾਰੀ ਨਾਲ ਅਜੀਤ ਜੁਝਾਰ ਟੋਰੇ।
ਸਿੰਘਾ ਸੋਚਿਆ ਪਿਆ ਹਨੇਰ ਭਾਵੇ,
ਵਿੰਹਦਿਆ-ਵਿੰਹਦਿਆ ਚੰਨ ਚਾੜ ਬਹਿਏ।
ਆਈ ਸਵੇਰ, ਤੇ ਕਿਤੇ ਬਹਾਰ ਆਈ,
ਮੁਢੋਂ ਬਾਗ ਨਾ ਕਿਤੇ ਉਜਾੜ ਬਹੀੲੇ।
ਜਾ ਕੇ ਕੋਲ ਹਜੂਰ ਦੇ ਕਹਿਣ ਲੱਗੇ,
ਦਾਤਾ! ਵਕਤ ਸੰਭਲਣਾ ਚਾਹਿਦਾ ਏ।
ਸੂਰਬੀਰ ਜੀਉ! ਨੀਤੀਵਾਨ ਬਣ ਕੇ,
ਔਖੀ ਘੜ੍ਹੀ ਨੂੰ ਟਾਲਣਾ ਚਾਹਿਦਾ ਏ।
ਅੰਗ ਪਾਲ ਜਿਉ ਸਾਡੀ ਬੇਨਤੀ ਹੈ,
ਅੰਗ ਸਿੱਖੀ ਦਾ ਪਾਲਣਾ ਚਾਹਿਦਾ ਏ।
ਇਹੋ ਰਾਇ ਏ ਸਾਰੇ ਸੇਵਕਾ ਦੀ,
ਮੋਇਆ ਪੰਥ ਜੀਵਾਲਣਾ ਚਾਹਿਦਾ ਏ।
ਅਸੀ ਮਰਾਗੇ ਲੜਦਿਆ ਅੰਤ ਤੀਕਰ,
ਐਪਰ ਪਾਤਿਸ਼ਾਹ ਤੁਸੀ ਤਿਆਰ ਹੋ ਜਾਉ।
ਏਥੋਂ ਨਿਕਲ ਜਾਉ ਨੀਲੇ ਤੇ ਲੱਤ ਦੇ ਕੇ,
ਲੋਅ ਲੱਗਦਿਆ ਜੰਗਲੋਂ ਪਾਰ ਹੋ ਜਾਉ।
ਟੁੱਕੇ ਬੁੱਲ ਹਜੂਰ ਨੇ ਖਾ ਘੂਰੀ,
ਕਿਹਾ ਕਿਹੜਾ ਸਰਦਾਰ ਇਹ ਬੋਲਦਾ ਏ।
"ਸੇਵਕ ਬੋਲਦੇ" ਸਿੰਘ ਨੇ ਕਿਹਾ ਅੱਗੋਂ,
ਸਾਡਾ ਸਾਂਝਾ ਵਿਚਾਰ ਏ ਬੋਲਦਾ ਏ।
ਮੈਂ ਨਹੀ ਬੋਲਦਾ , ਬੋਲਦੈ ਪੰਥ ਸਾਰਾ,
ਬਲਕਿ ਦੇਸ ਪਿਆਰ ਏ ਬੋਲਦਾ ਏ।
ਬੈਠਾ ਹੋਇਆ ਦਾਸ ਦੇ ਦਿਲ ਅੰਦਰ,
ਪਿਆ ਆਪ ਕਰਤਾਰ ਏ ਬੋਲਦਾ ਏ।
ਸਾਡੇ ਜਿਹੇ ਲੱਖਾਂ ਪੈਦਾ ਕਰੇਗਾ ਤੂੰ,
ਪਾਸਾ ਅਸੀ ਕੋਈ ਜਗਤ ਦਾ ਥੰਮਣਾ ਨਹੀ।
ਪਰ ਜੇ ਤੂੰ ਨਾ ਰਿਹੋ ਦਸ਼ਮੇਸ਼ ਦੂਲੇ,
ਗੋਬਿੰਦ ਸਿੰਘ ਮੁੱੜ ਕੇ ਫੇਰ ਜੰਮਣਾ ਨਹੀ।
ਆਇਆ ਰੋਹ ਅੰਦਰ ਪੁੱਤਲਾ ਸਰਬਲੋਹ ਦਾ,
ਉਹਦੀ ਬੀਰਤਾ ਸ਼ਾਨ ਵਿਖਾਉਣ ਲੱਗੀ।
ਤੀਰਾਂ ਉਹਦਿਆ ਨੇ ਗਿੱਠ-ਗਿੱਠ ਜੀਭ ਕੱਢੀ,
ਆਕੜ ਉਹਦੀ ਲੈਣ ਕਮਾਣ ਲੱਗੀ।
ਸੂਕੀ ਵਾਂਗ ਦਮੂੰਹੀ ਦੇ ਤੇਗ ਉਹਦੀ,
ਵੱਟ ਵਿੱਚ ਮਿਆਨ ਦੇ ਖਾਣ ਲੱਗੀ।
ਨੀਲਾ ਹਿਣਕਿਆ, ਬਾਜ ਨੇ ਖੰਬ ਛੰਡੇ,
ਧਰਤੀ ਕੰਬ ਕੇ ਹੋਣ ਹੈਰਾਨ ਲੱਗੀ।
ਲਾਟਾਂ ਨਿਕਲੀਆ ਉਹਦਿਆਂ ਨੇਤਰਾ 'ਚੋ,
ਡੌਲੀਂ ਉਸਦੇ ਛੱਲੀਆ ਪੈ ਗਈਆ।
ਕਲਗੀ ਉਸਦੀ ਚ' ਬਿਜਲੀ ਜਿਹੀ ਲਿਸ਼ਕੀ,
ਫੌਜਾ ਵਿੱਚ ਤਰਥੱਲੀਆ ਪੈ ਗਈਆ।
ਉਸਨੂੰ ਕਿਹਾ ਗੰਭੀਰਤਾ ਨਾਲ ਸਿੰਘੋ!
ਕੀ ਮੈਂ ਪਿੱਠ ਵਿਖਾ ਕੇ ਨੱਠ ਜਾਵਾਂ?
ਜਿਨ੍ਹਾਂ ਮੌਤ ਤੀਕਰ ਮੇਰਾ ਸਾਥ ਦਿੱਤਾ,
ਕੀ ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ?
ਚਾਰ ਦਿਨਾ ਦੀ ਕੂੜੀ ਜਿੰਦਗੀ ਲਈ,
ਮੈਂ ਹੁੱਣ ਘੌੜਾ ਭਜਾ ਕੇ ਨੱਠ ਜਾਵਾਂ?
ਅੰਮ੍ਰਿਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤੈ।
ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ?
ਜੇਕਰ ਆਸ ਮੈੱਥੋ ਇਹੋ ਰੱਖਦੇ ਹੋ,
ਤੁਸੀ ਸੱਚ ਜਾਣੋ ਕੁੰਝ ਵੀ ਜਾਣਦੇ ਨਹੀ।
ਵੇਲਾ ਵਕਤ ਪਛਾਣਦੇ ਹੋ ਭਾਵੇ,
ਪਰ ਦਸ਼ਮੇਸ ਨੂੰ ਤੁਸੀ ਪਛਾਣਦੇ ਨਹੀ।
ਸਿੱਖ ਨਾਲ ਗੁੱਸੇ ਦੇ ਬੋਲ ਉੱਠੇ,
ਹੁੱਣ ਕੁੰਝ ਸੁੱਣਨ ਸੁਣਾਨ ਦੀ ਆਗਿਆ ਨਹੀ।
ਗੋਬਿੰਦ ਸਿੰਘ ਤੈਨੂੰ ਪੰਥ ਆਗਿਆ ਦੇਦੈ,
ਏਥੇ ਘੜੀ ਲੰਘਾਉਣ ਦੀ ਆਗਿਆ ਨਹੀ।
ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ,
ਉਹਦਾ ਹੁਕਮ ਪਰਤਾਣ ਦੀ ਆਗਿਆ ਨਹੀ।
ਤੇਰੀ ਜਾਨ ਅਮਾਨਤ ਖਾਲਸੇ ਦੀ,
ਉਹਨੂੰ ਕਿਤੇ ਅਵਾਣ ਦੀ ਆਗਿਆ ਨਹੀ।
ਛੇਤੀ ਉਠੋ ਤੇ ਕਲਗੀਆ ਜਿਗ੍ਹੇ ਲਾਹੋ,
ਦੂਰ ਵੈਰੀਆ ਦੀ ਨਜਰੋ ਹੱਟ ਜਾਉ।
ਵੇਲਾ ਪਾ ਕੇ ਫੌਜ ਤਿਆਰ ਕਰ ਲਵੋ,
ਫੇਰ ਦੁਸ਼ਮਨਾ ਦੇ ਅੱਗੇ ਡੱਟ ਜਾਉ।
ਸੁੱਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ,
ਛੇਤੀ ਸਿਸ ਝੁੱਕਾ ਕੇ ਉੱਠ ਟੁਰਿਆ।
ਹੱਥ ਜੋੜ ਦਿੱਤੇ ਤੇ ਅੱਖਾਂ ਭਰ ਆੲੀਅਾ,
ਅਤੇ ਹੁੱਕਮ ਵਜਾ ਕੇ ਉੱਠ ਟੁਰਿਆ।
ਭੇਟਾ ਪੰਥ ਦੀ ਕਲਗੀਆ ਜਿਗ੍ਹੇ ਕੀਤੇ,
ਬਾਜ ੳੇਗਲੀ ਲਾ ਕੇ ਉੱਠ ਟੁਰਿਆ।
ਗੋਬਿੰਦ ਸਿੰਘ ਆਪੇ ਗੁਰੂ ਆਪ ਚੇਲਾ,
ਜਗਤ ਤਾਈ ਵਿਖਾ ਕੇ ਉੱਠ ਟੁਰਿਆ।
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)