ਦੋਹਾਂ ਧਿਰਾਂ ਨੇ ਧਰੀਆਂ ਤੋਪਾਂ, ਗੋਲੇ ਜੰਗੀ ਪਾਏ, ਖੂਬ ਚਲਾਏ । ਦੋਹਾਂ ਧਿਰਾਂ ਤੋਂ ਡਿਗਣ ਸੂਰਮੇ, ਰਣ ਦੇ ਵਿਚ ਸਮਾਏ, ਸੁਰਗ ਸਿਧਾਏ । ਕਾੜ ਕਾੜ ਬੰਦੂਕਾਂ ਛੁੱਟਣ, ਤੇਗੇ ਬਹੁ ਚਮਕਾਏ, ਖੂਬ ਟਿਕਾਏ । ਚੌਦਾਂ ਤੋਪਾਂ ਪਹਿਲੇ ਹੱਲੇ, ਸਿੰਘ ਛਡਿ ਕੇ ਧਾਏ, ਘਰ ਨੂੰ ਆਏ ।