ਬਸਤੀ ਅੰਦਰ ਮਹਿਕਿਆ ਜਦੋਂ ਕਰੁੱਤਾ ਅੰਬ

BaBBu

Prime VIP
ਬਸਤੀ ਅੰਦਰ ਮਹਿਕਿਆ ਜਦੋਂ ਕਰੁੱਤਾ ਅੰਬ ।
ਘਰ ਘਰ ਅੰਦਰ ਬਣ ਗਈ, ਖੁਸ਼ਬੂ ਅਗ ਦੀ ਲੰਬ ।

ਰੰਗ ਜ਼ਮੀਂ 'ਤੇ ਡੁੱਲਿਆ, ਭੇਤ ਪਟਾਰਾ ਖੁੱਲਿਆ,
ਬਿਸਤਰ ਦੇ ਵਿਚ ਰਹਿ ਗਿਆ ਸੋਨ-ਚਿੜੀ ਦਾ ਖੰਭ ।

ਹੋਵੇ 'ਰਾਣੀ-ਰਾਤ' ਦੀ, ਜਾਂ ਕੋਈ ਮੌਲਸਰੀ,
ਹੱਦੋਂ ਵਧ ਜਾਂ ਮੁਸ਼ਕਦੀ, ਝੱਖੜ ਜਾਂਦੇ ਝੰਬ ।

ਇਸ ਨਗਰੀ ਵਿਚ ਆਣ ਕੇ, 'ਜੋਗਾ' ਕਿਉਂ ਨਾ ਡੋਲਦਾ ,
ਨਦੀਆਂ ਖੇਖਣ-ਹਾਰੀਆਂ, ਟੂਣੇਹਾਰੇ ਅੰਬ ।

ਤਰਨ ਜਦੋਂ ਮੁਰਗਾਬੀਆਂ, ਤੇਰੀਆਂ ਨਜ਼ਮਾਂ ਲਗਦੀਆਂ,
ਵੇਖਾਂ ਜਦੋਂ 'ਮੁਨੀਰ ਜੀ', ਖ਼ਾਨੇਪੁਰ ਦਾ ਛੰਭ ।

ਉਹ ਆਖੇ ਦਰਵੇਸ਼ ਮੈਂ, ਮੈਂ ਆਖਾਂ ਮੈਂ ਠੱਗ,
ਸ਼ਬਦਾਂ ਹੇਠ ਲਕੋਈਦਾ, ਆਪੋ ਆਪਣਾ ਦੰਭ
 
Top