ਸਰਦਾਰਨੀ

Tejjot

Elite
ਗੀਤ = ਸਰਦਾਰਨੀ
ਗਾਇਕ = ਪ੍ਰੀਤ ਥਿੰਦ
ਗੀਤਕਾਰ = ਗੁਰਵਿੰਦਰ ਬਰਾੜ

ਹੋ ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ,ਘੈਂਟ ਸਰਦਾਰ ਕਰਕੇ(੨)
ਹੋ ਸੱਚੀ ਆ ਗਿਆ ਸਵਾਦ ਪੂਰਾ ਜਿੰਦਗੀ ਦਾ,ਜੱਟ ਨਾਲ ਪਿਆਰ ਕਰਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ,ਘੈਂਟ ਸਰਦਾਰ ਕਰਕੇ (੨)

ਜਿਸ ਦਿਨ ਦਾ ਨੀ ਮੇਰਾ ਰੰਗ ਰੂਪ ਦਾ,ਓਸਨੂੰ ਜੁਨੂਨ ਹੋ ਗਿਆ
ਫਿਰੇ ਜਣਾ ਖਣਾ ਜੀ ਜੀ ਮੈਨੂੰ ਕਰਦਾ,ਕਨੈਡਾ ਚ ਕਾਨੂੰਨ ਹੋ ਗਿਆ
ਨੀ ਮੈਂ ਲੱਖਾਂ ਦੀਆਂ ਅੱਖਾਂ ਕੋਲੋ ਬੱਚਗੀ,ਉਹਦੇ ਨਾਲ ਅੱਖਾਂ ਚਾਰ ਕਰਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ,ਘੈਂਟ ਸਰਦਾਰ ਕਰਕੇ(੨)

ਉਹਨੂੰ ਹੱਥ ਨੀ ਹਿਲਾਉਣੇ ਪੈਂਦੇ,
ਨੀ ਉਹਦੀ ਬੜੀ ਘੂਰ ਅੱਖ ਦੀ
ਓਹੀ ਅੱਖ ਜਦੋ ਭਰ ਮੈਨੂੰ ਦੇਖ ਲੇ,ਨੀ ਮੇਰੀ ਰੂਹ ਫਿਰੇ ਨੱਚਦੀ
ਹਾਂ ਜੱਚੇ ਜੱਟੀ ਨਾਲ ਪੂਰਾ ਮਰਜਾਣਾ,ਨੀ ਤੁਰੇ ਜਦੋ ਹੱਥ ਫੜਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ,ਘੈਂਟ ਸਰਦਾਰ ਕਰਕੇ(੨)

ਲਿੱਖੇ ਉਹਦੇ ਨਾਲ ਸੰਯੋਗ ਜੋ ਮੇਰੇ,ਮੈਂ ਕਰਾਂ ਸ਼ੁਕਰਾਨਾ ਰੱਬ ਦਾ
ਕੱਲ ਕਹਿੰਦੀ ਸੀ ਸਹੇਲੀ ਪੱਕੀ ਮੇਰੀ,ਨੀ ਇਹੋ ਜਾ ਨਾ ਮੁੰਡਾ ਤੈਨੂੰ ਲੱਭਦਾ
ਹੁਣ ਸੌਂਦਾ ਗੁਰਵਿੰਦਰ ਬਰਾੜ ਵੀ ਨੀ ਸੋਹਣੀ ਮੁਟਿਆਰ ਕਰਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ,ਘੈਂਟ ਸਰਦਾਰ ਕਰਕੇ(੨)
 
Top