ਇਹ ਦੁਨੀਆ ਮਿਸਲ ਸਰਾਂ ਦੀ ਏ, ਏਥੇ ਮੁਸਾਫ਼ਿਰਾਂ ਬੈਠ, ਖਲੋ ਜਾਣਾ । ਵਾਰੋ ਵਾਰੀ ਏ ਸਾਰਿਆਂ ਕੂਚ ਕਰਨਾ, ਆਈ ਵਾਰ ਨਾ ਕਿਸੇ ਅਟਕੋ ਜਾਣਾ । ਮੇਰੇ ਵੇਂਹਦਿਆਂ ਵੇਂਹਦਿਆਂ ਕਈ ਹੋ ਗਏ, ਤੇ ਮੈਂ ਕਈਆਂ ਦੇ ਵੇਂਹਦਿਆਂ ਹੋ ਜਾਣਾ । 'ਦਾਮਨ' ਸ਼ਾਲ ਦੁਸ਼ਾਲੇ, ਲੀਰਾਂ ਵਾਲਿਆਂ ਵੀ, ਸਭਨਾ ਖ਼ਾਕ ਦੇ ਵਿਚ ਸਮੋ ਜਾਣਾ ।