ਇਹ ਦੁਨੀਆ ਮਿਸਲ ਸਰਾਂ ਦੀ ਏ

BaBBu

Prime VIP
ਇਹ ਦੁਨੀਆ ਮਿਸਲ ਸਰਾਂ ਦੀ ਏ,
ਏਥੇ ਮੁਸਾਫ਼ਿਰਾਂ ਬੈਠ, ਖਲੋ ਜਾਣਾ ।
ਵਾਰੋ ਵਾਰੀ ਏ ਸਾਰਿਆਂ ਕੂਚ ਕਰਨਾ,
ਆਈ ਵਾਰ ਨਾ ਕਿਸੇ ਅਟਕੋ ਜਾਣਾ ।

ਮੇਰੇ ਵੇਂਹਦਿਆਂ ਵੇਂਹਦਿਆਂ ਕਈ ਹੋ ਗਏ,
ਤੇ ਮੈਂ ਕਈਆਂ ਦੇ ਵੇਂਹਦਿਆਂ ਹੋ ਜਾਣਾ ।
'ਦਾਮਨ' ਸ਼ਾਲ ਦੁਸ਼ਾਲੇ, ਲੀਰਾਂ ਵਾਲਿਆਂ ਵੀ,
ਸਭਨਾ ਖ਼ਾਕ ਦੇ ਵਿਚ ਸਮੋ ਜਾਣਾ ।
 
Top