ਮੇਰਾ ਰੱਬ ਸਮੁੰਦਰ ਹੈ ਸ਼ੌਹ ਵੱਡਾ, ਐਵੇਂ ਲੱਗਣਾ ਨਹੀਂ ਬੇੜਾ ਪਾਰ ਯਾਰਾ । ਆਬ-ਏ-ਜ਼ਮਜ਼ਮ ਵਜ਼ੂ ਨਾਲ ਪਾਕ ਹੋ ਜਾ, ਭਾਵੇਂ ਗੰਗਾ ਵਿਚ ਚੁੱਭੀਆਂ ਮਾਰ ਯਾਰਾ । ਖ਼ਿਦਮਤ ਖ਼ਲਕ ਦੀ ਕਰ, ਦਿਲ ਸ਼ਾਂਤ ਕਰ ਲੈ, ਟੁਰ ਕੇ ਆਪ ਆਵੇ ਤੇਰੇ ਦਿਲ ਅੰਦਰ । ਉਹ ਤੇ ਅਜ਼ਲਾਂ ਤੋਂ ਤੈਨੂੰ ਉਡੀਕਦਾ ਏ, ਦੇਵੇ ਨਕਦ, ਨਾ ਕਰੇ ਉਧਾਰ...