ਦਮਦਮੀ ਟਕਸਾਲ, ਸੰਤ ਸਮਾਜ ਦਾ ਧਰਨਾ

pps309

Prime VIP
ਡੇਰਾ ਸੱਚਾ ਸੌਦਾ ਸਿਰਸਾ ਦੇ ਸਾਧ ਬਾਬਾ ਗੁਰਮੀਤ ਰਾਮ ਰਹੀਮ ਦੀ ਗ੍ਰਿਫਤਾਰੀ ਦੀ ਮੰਗ, ਉਨ੍ਹਾਂ ਦੇ ਪੰਜਾਬ ਤੇ ਹਰਿਆਣਾ ਵਿੱਚ ਡੇਰਿਆਂ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਹੈ। ਇਹ ਧਰਨਾ ਦਮਦਮੀ ਟਕਸਾਲ ਅਤੇ ਗੁਰਮਤਿ ਸਿਧਾਂਤ ਪ੍ਰਚਾਰ ਕਮੇਟੀ ਸੰਤ ਸਮਾਜ ਵੱਲੋਂ ਚੰਡੀਗੜ੍ਹ ਵਿੱਚ ਧਰਨੇ ਦੇਣ ਦੇ ਸ਼ੁਰੂ ਕੀਤੇ ਸਿਲਸਿਲੇ ਤਹਿਤ ਅੱਜ ਸੰਤ ਹਰੀ ਸਿੰਘ ਰੰਧਾਵਾ ਵਾਲਿਆਂ ਜਨਰਲ ਸੈਕਟਰੀ ਸੰਤ ਸਮਾਜ ਦੀ ਰਹਿਨੁਮਾਈ ਹੇਠ 101 ਸੰਤਾਂ ਮਹੰਤਾਂ ਵੱਲੋਂ ਧਰਨੇ ਵਿੱਚ ਸ਼ਮੂਲੀਅਤ ਕੀਤੀ। ਕੱਲ੍ਹ ਦੀ ਤਰ੍ਹਾਂ ਅੱਜ ਵੀ ਸੰਤ ਸਮਾਜ ਦੇ ਪ੍ਰਤੀਨਿਧੀਆਂ ਜਿਨ੍ਹਾਂ ਵਿੱਚ ਅੱਜ ਸਿੰਘਣੀਆਂ ਵੀ ਸ਼ਾਮਿਲ ਸਨ।
ਸ਼ਾਂਤਮਈ ਤਰੀਕੇ ਨਾਲ ਪੰਜਾਬ ਤੇ ਹਰਿਆਣਾ ਦੇ ਗਵਰਨਰ ਹਾਊਸ ਵੱਲ ਆਪਣਾ-ਆਪਣਾ ਮਾਰਚ ਕਰਨ ਦਾ ਯਤਨ ਕੀਤਾ ਪ੍ਰੰਤੂ ਚੰਡੀਗੜ੍ਹ ਪੁਲਿਸ ਦੀ ਭਾਰੀ ਫੋਰਸ ਨੇ ਸੰਤ ਤੇ ਹੋਰ ਸਾਥੀਆਂ ਨੂੰ ਸੈਕਟਰ 17 ਸਿਵਲ ਸਕੱਤਰੇਤ ਵੱਲ ਜਾਂਦੀ ਸੜਕ ਤੇ ਮਨਾਹੀ ਵਾਲੇ ਖੇਤਰ ਤੋਂ ਪਿੱਛੇ ਹੀ ਰੋਕ ਲਿਆ ਗਿਆ। ਅੱਜ ਦੇ ਧਰਨੇ ਵਿੱਚ ਸੰਤਾਂ ਤੋਂ ਇਲਾਵਾ ਚੰਡੀਗੜ੍ਹ ਦੇ ਵਾਸੀਆਂ ਨੇ ਭਾਗ ਲਿਆ। ਧਰਨੇ ਤੇ ਬੈਠੇ ਸੰਤ ਗੁਰਮਤਿ ਸਿਧਾਂਤ ਪ੍ਰਚਾਰ ਦੇ ਮੈਂਬਰ ਸੈਕਟਰ 16 ਦੇ ਸਟੇਡੀਅਮ ਨੇੜੇ ਸੜਕ ਉਪਰ ਧਰਨੇ ਤੇ ਬੈਠ ਗਏ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ 3-4 ਘੰਟੇ ਲਗਾਤਾਰ ਕਰਦੇ ਰਹੇ। ਜ਼ਿਕਰਯੋਗ ਹੈ ਕਿ 9 ਜੁਲਾਈ ਤੋਂ 19 ਜੁਲਾਈ ਤੱਕ ਦਮਦਮੀ ਟਕਸਾਲ ਅਤੇ ਸੰਤ ਸਮਾਜ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਵਿਰੁੱਧ ਕਾਰਵਾਈ ਤੇ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਰਾਜ ਭਵਨਾਂ ਅੱਗੇ ਰੋਜ਼ਾਨਾ ਤਿੰਨ ਘੰਟੇ ਧਰਨਾ ਦੇਣ ਦਾ ਐਲਾਨ ਕੀਤਾ ਸੀ ਪਰ ਉਕਤ ਖੇਤਰ ਵਿੱਚ ਧਾਰਾ 144 ਲਾਗੂ ਹੋਣ ਕਰਕੇ ਚੰਡੀਗੜ੍ਹ ਪੁਲਿਸ ਸੰਤਾਂ ਦੇ ਜੱਥਿਆਂ ਨੂੰ ਸੈਕਟਰ 16-17 ਦੇ ਚੌਕ ਲਾਗੇ ਹੀ ਰੋਕ ਲੈਂਦੀ ਹੈ। ਸੰਤ ਸਮਾਜ ਦੇ ਦਮਦਮੀ ਟਕਸਾਲ ਦੀਆਂ ਸੰਗਤਾਂ ਜਿਨ੍ਹਾਂ ਵਿੱਚ ਸਿੰਘਣੀਆਂ ਵੀ ਸ਼ਾਮਿਲ ਸਨ। ਪੁਰ ਅਮਨ ਧਰਨੇ ਅਤੇ ਅਨੁਸ਼ਾਸਨ ਦੇ ਫੈਸਲੇ ਤਹਿਤ ਰੋਜ਼ਾਨਾ ਸੰਤ ਤੇ ਹੋਰ ਸੰਗਤਾਂ ਸੈਕਟਰ 17 ਦੇ ਚੌਕ ਤੱਕ ਆਉਂਦੀਆਂ ਹਨ ਅਤੇ ਰੋਸ ਵਜੋਂ ਸੜਕ ਤੇ ਬੈਠ ਕੇ ਹੀ ਗੁਰਬਾਣੀ ਦਾ ਜਾਪ ਕਰਦੀਆਂ ਹਨ ਤੇ ਵਾਪਸ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ ਹਨ।
 
Top