ਬਚਪਨ

Tejjot

Elite
ਦਿਨ ਕੀਮਤੀ ਬਚਪਨ ਦੇ ਮੁੜ ਕੇ ਨਹੀਂ ਮਿਲਣੇ
ਟੁੱਟੇ ਦੰਦ ਬੋਲ ਤੋਤਲੇ ਹੁਣ ਚਿਹਰੇ ਓਦਾ ਨਹੀਂ ਖਿਲਣੇ
ਨਹੀਂ ਭੁਲਣਾ ਮਾਂ ਦੀ ਉਂਗਲ ਫੜ ਤੁਰਨਾ ਸਿਖਿਆ
ਨਹੀਂ ਭੁਲਣਾ ਪਹਿਲਾ ਅੱਖਰ ਮਾਂ ਬੋਲੀ ਦਾ ਲਿਖਿਆ
ਅੱਜ ਵੀ ਚੇਤੇ ਬਾਪੂ ਦੇ ਨਾਲ ਖੇਤਾਂ ਚ ਜਾਣਾ
ਗੋਦੀ ਚੁੱਕ ਕੇ ਫੇਰ ਬਾਪੂ ਨੇ ਘਰ ਲੈ ਆਉਣਾ
ਸਵੇਰੇ ਉਠ ਕੇ ਸਕੂਲ ਨਾ ਜਾਣ ਦੇ ਬਹਾਨੇ ਲਾਉਣਾ
ਛੁੱਟੀ ਵੇਲੇ ਮੰਮੀ ਨੇ ਸਕੂਲੇ ਲੈਣ ਆਉਣਾ
ਰਾਹ ਦੇ ਵਿੱਚ ਸਾਰੀਆ ਗੱਲਾਂ ਸੁਣਾਉਣਾ
ਕਰਕੇ ਨਵੀਂ ਸ਼ਰਾਰਤ ਫੇਰ ਸਭ ਨੂੰ ਸਤਾਉਣਾ
ਹੱਸਦੇ ਹੱਸਦੇ ਭੈਣ ਭਰਾ ਨਾਲ ਖੇਡਦੇ ਰਹਿਣਾ
ਭੁੱਖ ਲੱਗਣ ਤੇ ਮੰਮੀ ਨੂੰ ਉਚੀ ਉਚੀ ਕਹਿਣਾ
ਪਤਾ ਨਹੀਂ ਲੱਗਿਆ ਕਿੰਨੀ ਛੇਤੀ ਉਮਰ ਬੀਤ ਗਈ
ਘੱਟਿਆ ਮੋਹ,ਝੂੱਠ ਫਰੇਬ ਦੀ ਜੱਗ ਤੇ ਬਣ ਰੀਤ ਗਈ
ਯਾਰ ਵੀ ਬਦਲੇ ਵਕਤ ਨਾਲ ਪਰ ਕੁੱਝ ਅਜੇ ਵੀ ਨਾਲ ਖੜੇ ਨੇ
ਕੰਮ ਕਾਰ ਭਾਵੇਂ ਵੱਖ ਨੇ ਪਰ ਦਿਲ ਦੇ ਤੇਜੀ ਖਰੇ ਨੇ
ਵੇਖਾਂ ਜਦ ਵੀ ਸਕੂਲ ਜਾਂ ਪਿੰਡ ਆਪਣਾ,ਅੱਖਾਂ ਸਾਹਵੇਂ ਬਚਪਨ ਮੇਰਾ ਆ ਜਾਵੇ
ਤੂਤਾਂ ਦੀ ਛਾਵਾਂ,ਅਮਰੂਦ ਦਾ ਬੂਟਾ,ਬੀਹੀ ਚ ਨੱਸਣਾ,ਸੱਭ ਕੁੱਝ ਚੇਤੇ ਆ ਜਾਵੇ @ਤੇਜੀ
 
Top