ਬਚਪਨ ਦੇ ਪਿਆਰੇ-ਪਿਆਰੇ ਦਿਨ

ਕਿੱਥੋਂ ਲੱਭ ਕੇ ਲਿਆਵਾਂ ਓਹਨਾ ਬਚਪਨ ਦੇ ਪਿਆਰੇ-ਪਿਆਰੇ ਦਿਨਾ ਨੂੰ,
ਜਿਹਨਾ ਵਿੱਚ ਜਿੰਦਗੀ ਦੀ ਸਭ ਤੋਂ ਸੋਹਣੀ ਚੀਜ ਸਾਂਭੀ ਪਈ ਏ,
ਛੋਟੀਆਂ-ਛੋਟੀਆਂ ਗੱਲਾਂ ਚੋਂ ਖੁਸ਼ੀ ਲੱਭਦੇ ਰਹਿਣਾ,
ਹੁਣ ਵੀ ਬਚਪਨ ਦੀ ਹਰ ਛੋਟੀ ਵੱਡੀ ਰੀਝ ਸਾਂਭੀ ਪਈ ਏ,
ਮਾਂ ਨੇ ਰੋਂਦੇ ਨੂੰ ਧੱਕੇ ਨਾਲ ਫੜ ਕੇ ਦਹੀਂ ਨਾਲ ਨਹਾਓਣਾ,
ਹੁਣ ਵੀ ਓਹ ਛੋਟਾ ਜਿਹਾ ਪਟਕਾ ਤੇ ਕਮੀਜ ਸਾਂਭੀ ਪਈ ਏ,
ਦਾਦੀ ਮਾਂ, ਬਾਪੂ ਜੀ ਤੇ ਨਾਨੀ ਦੇ ਪੈਰੀਂ ਹੱਥ ਲਾ ਕੇ ਅਸੀਸਾਂ ਲੈਣੀਆਂ,
ਹੁਣ ਵੀ ਦਿਲ ਚ ਓਹ ਤਹਿਜੀਬ ਸਾਂਭੀ ਪਈ ਏ
:pop
----------------------------------------------------


ਜਿਸ ਦਿਨ ਪਾਣੀ ਮੁੱਕ ਗਏ ਦਰਿਆਵਾਂ ਦੇ,
ਜੇ ਕਦੇ ਬਦਲੇ ਰੁੱਖ ਹਵਾਵਾਂ ਦੇ,
ਜਾਂ ਕਦੇ ਪੱਛਮ ਵਿਚੋ ਵਗੀ ਪੁਰਵਾਈ,
ਤਾਂ ਉਸ ਦਿਨ ਸਮਝੀ ਤੇਰੀ ਯਾਦ ਨਈ ਆਈ.
ਜੇ ਕਦੇ ਚੰਨ ਨੇ ਚਾਨਣ ਕਰਿਆ ਨਾ,
ਜੇ ਕਦੇ ਸੂਰਜ ਸਵੇਰੇ ਚੜਿਆ ਨਾ,
ਜੇ ਕਿਤੇ ਰਾਤ ਨੇ ਰਾਤ ਦੀ ਰਾਣੀ ਨਾ ਮਹਿਕਾਈ
ਉਸ ਦਿਨ ਸਮਝੀ ਤੇਰੀ ਯਾਦ ਨਈ ਆਈ.
ਜੇ ਕਦੇ ਦਿਨ ਤੋ ਬਾਅਦ ਨਾ ਰਾਤ ਹੋਈ,
ਜੇ ਬਿਨਾਂ ਬੱਦਲਾਂ ਤੋਂ ਬਰਸਾਤ ਹੋਈ,
ਜਾਂ ਕਦੇ ਚਕੋਰ ਨੇ ਚੰਨ ਨਾਲ ਕੀਤੀ ਰੁਸਵਾਈ,
ਤਾਂ ਉਸ ਦਿਨ ਸਮਝੀ ਤੇਰੀ ਯਾਦ ਨਈ ਆਈ
 

Attachments

  • little-baby-sleeping-on-the-floor.jpg
    little-baby-sleeping-on-the-floor.jpg
    47.2 KB · Views: 234
Top