ਸਾਕ ਸਬੰਧੀ ਨਾਲ਼ੇ ਲੱਗੇ

KARAN

Prime VIP
ਸਾਕ ਸਬੰਧੀ ਨਾਲ਼ੇ ਲੱਗੇ
ਘਰ ਲੁੱਟਣ ਘਰਵਾਲੇ ਲੱਗੇ

ਜਿਸ ਜਿਸ ਨੂੰ ਸਬ ਸੱਚ ਪਤਾ ਹੈ
ਸਬਦੇ ਮੂੰਹ ਤੇ ਤਾਲੇ ਲੱਗੇ

ਮੈਨੂ ਕਹਿੰਦੇ ਅਕਲ ਕਰੋ ਜੀ
ਅਕਲਾਂ ਨੂੰ ਪਰ ਜਾਲੇ ਲੱਗੇ

ਬੱਦਲਾਂ ਨੂੰ ਜਦ ਸੇਕ ਪਿਆ ਸੀ
ਤੇ ਧੁੱਪਾਂ ਨੂ ਪਾਲ਼ੇ ਲੱਗੇ

ਸੁਪਨੇ ਵਿੱਚ ਇੱਕ ਘਰ ਦਿੱਸਦਾ ਏ
ਕੱਚੀ ਕੰਧ ਚ ਆਲ਼ੇ ਲੱਗੇ

ਕੋਈ ਕਿਸੇ ਨੂ ਸ਼ਰਮ ਨਹੀ ਹੈ
ਰਾਹ ਦੇ ਵਿੱਚ ਵਿਚਾਲੇ ਲੱਗੇ

ਧਰਮ ਦੇ ਨਾਂ ਤੇ ਜੁੱਤੀਊ ਜੁੱਤੀ
ਮੁਸਲਮ , ਜੱਟ ਤੇ ਲਾਲੇ ਲੱਗੇ

ਪੁੱਛ ਖਾਂ ਸਿੱਖੀ ਕਿਵੇਂ ਮਿਲੀ ਸੀ
ਦੇਗਾਂ ਵਿੱਚ ਉਬਾਲੇ ਲੱਗੇ

|ਚੰਗੀ ਗੱਲ ਹੈ ਜੀ ਚੰਗੀ ਲੱਗੇ ਤਾਂ ਸ਼ਿਅਰ ਕਰਕੇ ਜਰਾ |
ਲਿਖਤੁਮ - ਜੈਲਦਾਰ ਪਰਗਟ ਸਿੰਘ
 
Top