ਕੌਲ ਕਰਕੇ ਤੂੰ ਨਾ ਆਵੇਂ ਕੀ ਕਰਾਂ

ਗਜ਼ਲ
ਕੌਲ ਕਰਕੇ ਤੂੰ ਨਾ ਆਵੇਂ ਕੀ ਕਰਾਂ i
ਯਾਦ ਬਣ ਕੇ ਹੀ ਸਤਾਵੇਂ ਕੀ ਕਰਾਂ i

ਫ਼ਰਜ਼ ਮੈਂ ਆਪਣੇ ਕਦੇ ਭੁੱਲਿਆ ਨਹੀਂ,
ਫ਼ਰਜ਼ ਜਦ ਨਾ ਤੂੰ ਨਿਭਾਵੇਂ ਕੀ ਕਰਾਂ i

ਮੁਸਕਰਾਹਟ ਨਾਲ ਜਗ ਨੂੰ ਮੋਹ ਲਵੇਂ,
ਫੁੱਲ ਨਾ ਇਕ ਵੀ ਖਿੜਾਵੇਂ ਕੀ ਕਰਾਂ i

ਦਰਦ ਬਣਦੇ ਰੌਸ਼ਨੀ ਸ਼ਿਅਰਾਂ ਲਈ,
ਦਰਦ ਪਰ ਨਾ ਤੂੰ ਜਗਾਵੇਂ ਕੀ ਕਰਾਂ i

ਜੀਣ ਦਾ ਮੈਨੂੰ ਸਦਾ ਹੀ ਵਰ ਦਵੇਂ,
ਮੌਤ ਦਾ ਡਰ ਨਾ ਮਿਟਾਵੇਂ ਕੀ ਕਰਾਂ i

ਹੈ ਬੜਾ ਭਾਵੇਂ ਪਰਾਂ ਵਿਚ ਹੌਸਲਾ,
ਪਰ ਹੀ ਪਰ ਤੂੰ ਨਾ ਫੈਲਾਵੇਂ ਕੀ ਕਰਾਂ i

ਮੈਂ ਗਜ਼ਲ ਲਿਖਦਾ ਰਹਾਂ ਤੇਰੇ ਲਈ,
ਤੂੰ ਕਦੇ ਨਾ ਗੁਨਗਣਾਵੇਂ ਕੀ ਕਰਾਂ i

ਰਾਜ਼ ਦਿਲ ਦਾ ਪੜ ਹੀ ਲੈਂਦਾ ਨਜ਼ਰ ਤੋਂ,
ਨਜ਼ਰ ਹੀ ਜਦ ਨਾ ਉਠਾਵੇਂ ਕੀ ਕਰਾਂ i
ਆਰ.ਬੀ.ਸੋਹਲ​
 
ਮੈਂ ਗਜ਼ਲ ਲਿਖਦਾ ਰਹਾਂ ਤੇਰੇ ਲਈ,
ਤੂੰ ਕਦੇ ਨਾ ਗੁਨਗਣਾਵੇਂ ਕੀ ਕਰਾਂ

Wah
Jis layi likhda reha main khun naal warke
Oh akhdi hai siyahi da rang inna laal kyu hai


Jiyo
 
ਮੈਂ ਗਜ਼ਲ ਲਿਖਦਾ ਰਹਾਂ ਤੇਰੇ ਲਈ,
ਤੂੰ ਕਦੇ ਨਾ ਗੁਨਗਣਾਵੇਂ ਕੀ ਕਰਾਂ

wah
jis layi likhda reha main khun naal warke
oh akhdi hai siyahi da rang inna laal kyu hai


jiyo

ਬਹੁੱਤ ਧੰਨਵਾਦ ਰਵੀਵੀਰ ਸਾਹਬ ਜੀਓ
 
Top