ਮੈਂ ਜ਼ਿੰਦਗੀ ਵਿਆਹੀ ਮੌਤ ਨਾਲ

KARAN

Prime VIP
ਮੈਂ ਜ਼ਿੰਦਗੀ ਵਿਆਹੀ ਮੌਤ ਨਾਲ
ਓਹਦੀ ਹਰੀ ਹੋ ਗਈ ਕੁੱਖ
ਓਹਦੇ ਦਾਜ ਚ ਆਈਆਂ ਔਕੜਾਂ
ਓਹਨੇ ਜੱਮ ਜੱਮ ਸੁੱਟੇ ਦੁੱਖ
ਓਹਦੇ ਕਰਮਾਂ ਦੇ ਵਿਚ ਪੀੜ ਸੀ
ਤੇ ਲੇਖਾਂ ਦੇ ਵਿੱਚ ਭੁੱਖ
ਪੰਡ ਭਾਰੀ ਹੋ ਗਈ ਪਾਪ ਦੀ
ਤੇ ਜਮ ਆਖਣ ਹੁਣ ਚੁੱਕ
ਕੋਈ ਦਰਦਾਂ ਵਾਲੀ ਗਿਰਜ ਇੱਕ
ਮੇਰੀ ਰੂਹ ਨੂੰ ਗਈ ਏ ਟੁੱਕ
ਮੇਰੇ ਮਰਦੇ ਹੋਏ ਦਾ ਆਖਰੀਂ
ਮਾਂ ਤੱਕ ਨਹੀ ਸੱਕੀ ਮੁੱਖ ........

Zaildar Pargat Singh
 
Top