ਮੈਂ ਇੱਕ ਕੁੜੀ ਨੂ ਜਾਣਦਾ ਹਾਂ, ਜਿਹਦਾ ਨਾਮ ਮੁਹੱਬਤ

KARAN

Prime VIP
ਓਹਦੇ ਕਦਮਾਂ ਥੱਲੇ ਤਲੀਆਂ ਧਰਦੀ ਵੇਖੀ ਕੁਦਰਤ
ਮੈਂ ਇੱਕ ਕੁੜੀ ਨੂ ਜਾਣਦਾ ਹਾਂ, ਜਿਹਦਾ ਨਾਮ ਮੁਹੱਬਤ
ਓਹਨੇ ਸੱਜੇ ਗੁੱਟ ਤੇ ਬੰਨੀ ਨਾਭੀ ਰੰਗ ਦੀ ਮੌਲੀ
ਓਹ ਤੁਰਦੀ ਪਈ ਸੀ ਹੌਲੀ ਹੌਲੀ ਹੌਲੀ ਹੌਲੀ
ਤੇ ਪਲਕਾਂ ਦੇ ਵਿਚ ਕਰਦੀ ਹਲਕੀ ਹਲਕੀ ਹਰਕਤ
ਮੈਂ ਇੱਕ ਕੁੜੀ ਨੂ ਜਾਣਦਾ ਹਾਂ, ਜਿਹਦਾ ਨਾਮ ਮੁਹੱਬਤ
ਓਹਦਾ ਮੁੱਖੜਾ ਚਾਨਣ ਵਰਗਾ ਵਾਲ ਘਟਾਵਾਂ ਵਰਗੇ
ਓਹਦੀ ਅੱਖ ਝੀਲ ਦੇ ਵਰਗੀ ਬੋਲ ਦੁਆਵਾਂ ਵਰਗੇ
ਮੇਰੀ ਕਲਮ ਨੂ ਪੈ ਗਈ ਨਾਮ ਓਹਦਾ ਲਿਖਣੇ ਦੀ ਆਦਤ
ਮੈਂ ਇੱਕ ਕੁੜੀ ਨੂ ਜਾਣਦਾ ਹਾਂ, ਜਿਹਦਾ ਨਾਮ ਮੁਹੱਬਤ
ਓਹਦੀ ਟੌਹਰ ਜਿਵੇਂ ਕੋਈ ਸੌ ਮੁਲਖਾਂ ਦੀ ਰਾਣੀ ਵਰਗੀ
ਓਹਦੀ ਛੋਹ ਬਿਲਕੁਲ ਮਰਦੇ ਦੇ ਮੂਹ ਵਿਚ ਪਾਣੀ ਵਰਗੀ
ਨਾਂ ਗੱਲ ਕਰਨੇ ਦੀ ਹੁੰਦੀ ਪਰਗਟ ਕੋਲੋਂ ਹਿੱਮਤ
ਮੈਂ ਇੱਕ ਕੁੜੀ ਨੂ ਜਾਣਦਾ ਹਾਂ, ਜਿਹਦਾ ਨਾਮ ਮੁਹੱਬਤ .........

Zaildar Pargat Singh
 
userid97899

Well-known member
Re: ਮੈਂ ਇੱਕ ਕੁੜੀ ਨੂ ਜਾਣਦਾ ਹਾਂ, ਜਿਹਦਾ ਨਾਮ ਮੁਹੱਬ&#2596

Kya baat ee yaar . Att
 
Re: ਮੈਂ ਇੱਕ ਕੁੜੀ ਨੂ ਜਾਣਦਾ ਹਾਂ, ਜਿਹਦਾ ਨਾਮ ਮੁਹੱਬ&#2596

Kaimzzzz
 
Tejjot

Member
Re: ਮੈਂ ਇੱਕ ਕੁੜੀ ਨੂ ਜਾਣਦਾ ਹਾਂ, ਜਿਹਦਾ ਨਾਮ ਮੁਹੱਬ&#2596

niceee
 
Top