Recipe ਪਨੀਰ ਕਰੀ

Parv

Prime VIP
ਸਮੱਗਰੀ : 1 ਗਲਾਸ ਦੁੱਧ,
1 ਕਟੋਰੀ ਮਲਾਈ,
ਕਾਜੂ, 2 ਟਮਾਟਰ,
2 ਪਿਆਜ਼ ਕੱਟੇ ਹੋਏ,
ਅੱਧਾ ਕਿਲੋ ਪਨੀਰ,
10-15 ਦਾਣੇ ਕਿਸ਼ਮਿਸ਼,
2 ਹਰੀਆਂ ਮਿਰਚਾਂ,
ਨਮਕ ਸੁਆਦ ਅਨੁਸਾਰ,
ਲਾਲ ਮਿਰਚ ਪੀਸੀ ਹੋਈ, ਜੀਰਾ,
ਹਰਾ ਧਨੀਆ ਪਿਸਿਆ ਹੋਇਆ,
ਤੜਕਾ ਲਗਾਉਣ ਲਈ ਜ਼ਰੂਰਤ ਅਨੁਸਾਰ ਘਿਓ।

ਵਿਧੀ :>>

ਸਭ ਤੋਂ ਪਹਿਲਾਂ ਕੜਾਹੀ ਵਿਚ ਘਿਓ ਗਰਮ ਕਰੋ ਫਿਰ ਉਸ ਵਿਚ ਕੱਟੇ ਹੋਏ ਪਿਆਜ਼ ਪਾ ਕੇ ਗੁਲਾਬੀ ਹੋਣ ਤੱਕ ਭੁੰਨੋ, ਜਦੋਂ ਪਿਆਜ਼ ਗੁਲਾਬੀ ਹੋ ਜਾਣ ਤਾਂ ਟਮਾਟਰ ਕੱਟ ਕੇ ਉਸ ਵਿਚ ਪਾ ਲਓ ਅਤੇ ਉਨ੍ਹਾਂ ਨੂੰ ਭੁੰਨੋ। ਹੁਣ ਇਸ ਵਿਚ ਕੱਟੀਆਂ ਹੋਈਆਂ ਹਰੀਆਂ ਮਿਰਚਾਂ, ਪੀਸੀ ਹੋਈ ਲਾਲ ਮਿਰਚ ਅਤੇ ਨਮਕ ਪਾ ਲਓ। ਇਸ ਤੋਂ ਬਾਅਦ 1 ਗਲਾਸ ਦੁੱਧ ਅਤੇ 1 ਕਟੋਰੀ ਮਲਾਈ ਪਾ ਕੇ ਸਾਰੇ ਮਿਸ਼ਰਣ ਨੂੰ ਹਿਲਾਓ ਜਦੋਂ ਗ੍ਰੇਵੀ ਗਾੜੀ ਹੋ ਜਾਵੇ ਤਾਂ ਇਸ ਵਿਚ ਪਨੀਰ ਦੇ ਟੁੱਕੜੇ ਪਾ ਕੇ 10-15 ਮਿੰਟ ਤੱਕ ਹਲਕੇ ਸੇਕ 'ਤੇ ਹਿਲਾਓ। ਤੁਹਾਡੀ ਪਨੀਰ ਕਰੀ ਤਿਆਰ ਹੋ ਜਾਵੇਗੀ।
 
Top