Recipe ਬੂੰਦੀ ਦਾ ਰਾਇਤਾ

Parv

Prime VIP
ਸਮੱਗਰੀ : 270 ਗ੍ਰਾਮ ਬੇਸਨ,

500 ਗ੍ਰਾਮ ਦਹੀਂ,
1 ਚਮਚ ਜ਼ੀਰਾ ਭੁੰਨਿਆ ਹੋਇਆ,
ਅੱਧਾ ਚਮਚ ਗਰਮ ਮਸਾਲਾ,
ਤਲਣ ਲਈ ਘਿਓ ਜਾਂ ਤੇਲ,
1 ਚਮਚ ਲਾਲ ਮਿਰਚ,

ਨਮਕ ਲੋੜ ਅਨੁਸਾਰ।
ਵਿਧੀ :

ਅੱਧਾ ਕੱਪ ਪਾਣੀ ਵਿਚ ਬੇਸਨ ਘੋਲ ਕੇ ਚੰਗੀ ਤਰ੍ਹਾਂ ਉਸਨੂੰ ਮਲ ਲਓ। ਇਕ ਕਹਾੜੀ ਵਿਚ ਘਿਓ ਜਾਂ ਤੇਲ ਪਾ ਕੇ ਗਰਮ ਕਰੋ। ਜਦੋਂ ਇਹ ਪੂਰੀ ਤਰ੍ਹਾਂ ਪਕਾਉਣ ਯੋਗ ਹੋ ਜਾਏ ਤਾਂ ਇਕ ਮੋਟੀ ਬੂੰਦੀ ਬਣਾਉਣ ਵਾਲੀ ਪੌਣੀ ਰਾਹੀਂ ਪਤਲੀਆਂ-ਪਤਲੀਆਂ ਪਕੌੜੀਆਂ ਤਲ ਲਓ। ਫੇਰ ਠੰਡੇ ਪਾਣੀ ਵਿਚ ਥੋੜ੍ਹੀ ਦੇਰ ਲਈ ਭਿਉਂ ਦਿਓ।
ਦਹੀਂ ਨੂੰ ਮਧਾਣੀ ਰਾਹੀਂ ਮੱਥ ਕੇ ਉਹ ਵਿਚ ਥੋੜ੍ਹਾ ਪਾਣੀ ਪਾ ਕੇ ਪਤਲਾ ਕਰ ਲਓ। ਉਪਰੋਂ ਨਮਕ, ਮਿਰਚ, ਮਸਾਲੇ ਪਾ ਕੇ ਪਕੌੜੀਆਂ ਵੀ ਪਾ ਦਿਓ। ਖਾਣ ਵੇਲੇ ਇਸ ਰਾਇਤੇ ਨੂੰ ਪਲੇਟਾਂ ਵਿਚ ਸਜਾ ਕੇ ਉਪਰੋਂ ਥੋੜ੍ਹਾ ਕੱਟਿਆ ਹੋਇਆ ਹਰਾ ਧਨੀਆ ਪਾ ਦਿਓ।
 
Top