ਡੁੱਬੀ ਕੋਈ ਮੁਹੱਬਤਾਂ ਦੀ ਛੱਲ ਲੱਭ ਗਈ

KARAN

Prime VIP
ਡੁੱਬੀ ਕੋਈ ਮੁਹੱਬਤਾਂ ਦੀ ਛੱਲ ਲੱਭ ਗਈ,
ਤੇਰੀ ਗਲੀ ਵਿੱਚੋਂ ਸਾਨੂੰ ਗੱਲ ਲੱਭ ਗਈ,
ਮੁੱਕੀ ਜਦੋਂ ਗੱਲ ਸਾਰੇ ਰੌਲਾ ਪੈ ਗਿਆ,
ਪਤਾ ਹੀ ਨਾ ਲੱਗਾ ਗੱਲ ਕੌਣ ਕਹਿ ਗਿਆ……
ਆਖੀ ਤੇਰੀ ਗੱਲ ਨੂੰ ਹੀ ਰੰਗਦੀ ਰਹੀ,
ਜਾਨ ਸਾਡੇ ਹੱਥਾ ਵਿਚ ਕੰਬਦੀ ਰਹੀ
ਕਿਹੜ੍ਹੇ ਮੋੜ੍ਹ ਉੱਤੇ ਕਿਹੜ੍ਹੀ ਗੱਲ ਰੁਕ ਗਈ,
ਇੱਕੋ ਘੁੱਟ ਭਰੀ ਸੀ ਤੇ ਘੁੱਟ ਮੁੱਕ ਗਈ.......
ਸ਼ਹਿਦ ਵਾਲਾ ਜਿਵੇਂ ਕਿਤੇ ਛੱਤਾ ਜੁੜ੍ਹਦਾ,
ਏਵੇਂ ਇਕ ਘੁੱਟ ਵਾਲਾ ਮੁੱਲ ਮੁੜ੍ਹਦਾ
ਤੁਣਕਾ ਫਕੀਰਾਂ ਤੂੰਬੇ ਉੱਤੇ ਮਾਰਿਆ,
ਲੱਗੀਆਂ ਦਾ ਮੁੱਲ ਸਦਾ ਰੂਹਾਂ ਤਾਰਿਆ.........
@ Baba Beli (ਬਾਬਾ ਬੇਲੀ), 2014
 
Top