ਜੋ ਹੁੰਦੇ ਮਤਲਬੀ

ਜੋ ਹੁੰਦੇ ਮਤਲਬੀ ਜਿਹੇ ਲੋਕ ਦਿਲ ਕਿਤੇ ਜੋੜਦੇ ਨਹੀਂ
ਜਿਨਾਂ ਨੂੰ ਕਦਰ ਰਿਸ਼ਤਿਆਂ ਦੀ ਰਿਸ਼ਤੇ ਤੋੜਦੇ ਨਹੀਂ
ਜਿੰਦਗੀ ਭਰ ਜਿਨਾਂ ਨੇ ਕੰਡਿਆਂ ਦੀ ਪੀੜ ਝੱਲੀ ਹੈ
ਖਿੜਿਆ ਫੁੱਲ ਤਲੀ ਤੇ ਰੱਖ ਓਹ ਕਦੇ ਮਰੋੜਦੇ ਨਹੀਂ
ਜਿੰਨਾਂ ਤੱਕਿਆ ਹੋਵੇ ਮੌਤ ਦੀ ਅੱਖ ਵਿੱਚ ਅੱਖ ਪਾ ਕੇ
ਫਿਰ ਜਿੰਦਗੀ ਲੱਖ ਸਤਾਵੇ ਓਹ ਹੰਝੂ ਡੋਲਦੇ ਨਹੀਂ
ਓਹ ਸ਼ਬਦਾਂ ਸੰਗ ਵਹਿ ਤੁਰਦੇ ਜਿੰਨਾਂ ਨੇ ਸਿੱਖਣਾ ਹੁੰਦਾ
ਜੀਤ ਤੇਰੇ ਵਾਂਗ ਪਲ ਕੁ ਪਿਛੋਂ ਓਹ ਪੰਨਾ ਮੋੜਦੇ ਨਹੀਂ
-Harjit Hathur
 
Top