ਬੜੀ ਰੋਂਦੀ ਏ ਇਹ ਅੱਖ ਕਿਸੇ ਨੂੰ ਯਾਦ ਕਰਕੇ,

ਬੜੀ ਰੋਂਦੀ ਏ ਇਹ ਅੱਖ ਕਿਸੇ ਨੂੰ ਯਾਦ ਕਰਕੇ,
ਇੱਕ ਲਾਸ਼ ਜੀ ਰਹੀ ਏ ਦਿਨ ਚ ਕਈ ਵਾਰ ਮਰਕੇ,

ਮੈਨੂੰ ਪਤਾ ਸੀ ਗਮ ਹੀ ਮਿਲਣੇ ਨੇ ਇਸ਼ਕ ਵਿੱਚ ਅੰਤ ਨੂੰ,
ਫਿਰ ਕਿਉਂ ਖੁਸ਼ ਹੋਇਆ ਸੀ ਪਿਆਰ ਦਾ ਇਜਹਾਰ ਕਰਕੇ,

ਐਂਵੇਂ ਆਖਦੇ ਨੇ ਲੋਕ ਇੱਕ ਤੇ ਇੱਕ ਗਿਆਰਾਂ ਨੇ ਹੁੰਦੇ,
ਘਾਟਾ ਹੀ ਮਿਲਿਆ ਏ ਮੈਨੂੰ ਤਾਂ ਅੱਖਾਂ ਦੋ ਤੋਂ ਚਾਰ ਕਰਕੇ,

ਇੱਕ ਇੱਕ ਕਰ ਕਿੰਨੇ ਯਾਰਾਂ ਨੇ ਦਿੱਤੀ ਬਲੀ ਯਾਰੀ ਦੀ,
ਬੱਦਲ ਜਦ ਵੀ ਆਇਆ ਏ ਮੇਰੇ ਉੱਤੇ ਦੁੱਖਾਂ ਦਾ ਚੜਕੇ,

ਦੁਆਵਾਂ ਮੰਗਦਾ ਸੀ ਟੁੱਟਦਾ ਵੇਖ ਕੇ ਜਿੰਨਾਂ ਨੂੰ ਕਦੇ ਮੈਂ,
ਸੌਂ ਜਾਂਦਾ ਹਾਂ ਹੁਣ ਅਕਸਰ ਮੈਂ ਓਹ ਤਾਰਿਆਂ ਨਾਲ ਲੜਕੇ,

ਮਿਲ ਜਾਦਾਂ ਏ ਰੱਬ ਤਾਂ ਮਿਲ ਜਾਵੇਗਾ ਓਹ ਵੀ ਕਦੇ ਮੈਨੂੰ,
ਬੱਸ ਤਾਂ ਹੀਂ ਲੈਂਦਾ ਹਾਂ ਨਾਂ ਓਹਦਾ ਉੱਠ ਪਹਿਲੇ ਪਹਿਰ ਤੜਕੇ,

ਕਿੰਨੀ ਤੇਜ਼ ਦੌੜ ਰਹੀ ਏ ਓਹਦੀ ਯਾਦ ਮੇਰੀਆਂ ਰਗਾਂ ਦੇ ਵਿੱਚ,
ਵੇਖ ਲੈਂਦਾ ਹਾਂ ਅਕਸਰ ਹੀ ਇਹ ਮੈਂ ਆਪਣੀ ਨਬਜ਼ ਨੂੰ ਫੜਕੇ,

ਤੋੜ ਦਿੱਤਾ ਹੋਣਾ ਏ ਮੈਂ ਵੀ ਕਿਸੇ ਦਾ ਦਿਲ ਕਦੇ ਅਣਜਾਣੇ ਚ,
ਜੋ ਨਿਕਲ ਰਹੀ ਏ ਜਾਨ ਇਵੇਂ ਸਾਹਾਂ ਚ ਅੜਕੇ..................
 

Saini Sa'aB

K00l$@!n!
""""ਦੁਆਵਾਂ ਮੰਗਦਾ ਸੀ ਟੁੱਟਦਾ ਵੇਖ ਕੇ ਜਿੰਨਾਂ ਨੂੰ ਕਦੇ ਮੈਂ,
ਸੌਂ ਜਾਂਦਾ ਹਾਂ ਹੁਣ ਅਕਸਰ ਮੈਂ ਓਹ ਤਾਰਿਆਂ ਨਾਲ ਲੜਕੇ,""""vadhiya 22 g
 
Top