JANT SINGH
Elite
ਦੋ ਇੱਟਾਂ ਤੇ ਸਰੀਰ ਜਾਂਦਾ ਸੀ ਬਣ ਮਿੱਤਰਾ
ਛਾਤੀ ਮਾਰ-ਮਾਰ ਡੰਡ ਜਾਂਦੀ ਸੀ ਤਣ ਮਿੱਤਰਾ
ਨਾ ਜੋਕਦਾ ਸੀ ਕੋਈ ਕਿੱਲੋਆਂ ਤੇ ਪੌਂਡਾਂ ਵਿੱਚ
ਭਾਰ ਪੁਛਦੇ ਸੀ ਜਵਾਨਾਂ ਕਿੰਨੇ ਮਣ ਮਿੱਤਰਾ
ਗਭਰੂ ਉਠ ਕੇ ਸਵੇਰੇ ਪਹਿਲਾਂ ਰੇਸ ਸੀ ਲਗਾਉਂਦਾ
ਪੀ ਕੇ ਦੁਧ ਵਾਲਾ ਛੰਨਾ ਵਢ ਪੱਠੇ ਫਿਰ ਲਿਆਉਂਦਾ
ਕਰਕੇ ਕਿਰਤ-ਕਮਾਈ ਸਾਰੇ ਦਿਨ ਵਾਲੀ ਕਾਕਾ
ਜਾ ਕੇ ਸ਼ਾਮ ਨੂੰ ਅਖਾੜੇ ਵਿੱਚ ਮੁਘਦਰ ਘਮਾਉਂਦਾ
ਨਿਗਾਹ ਰੱਖੀ ਨੀ ਸੀ ਮਾੜੀ ਕਦੇ ਔਰਤਾਂ ਦੇ ਤਾਈਂ
ਕਹਿ ਕੇ ਬੀਬੀ ਜੀ ਤੇ ਭੈਣ ਜੀ ਸੀ ਸਭ ਨੂੰ ਬੁਲਾਉਂਦਾ
ਧਰਤੀ ਮਾਂ ਨੂੰ ਹੱਥ ਲਾ ਕੇ ਫਿਰ ਗੁਰੂ ਨੂੰ ਧਿਆ ਕੇ
ਕਹਿੰਦੇ ਸੀ ਯੋਧਾ ਵਿੱਚ ਗੱਜਦਾ ਜਿਓਂ ਰਣ ਮਿੱਤਰਾ
ਦੋ ਇੱਟਾਂ ਤੇ ਸਰੀਰ ਜਾਂਦਾ ਸੀ ਬਣ ਮਿੱਤਰਾ
ਛਾਤੀ ਮਾਰ-ਮਾਰ ਡੰਡ ਜਾਂਦੀ ਸੀ ਤਣ ਮਿੱਤਰਾ
Gurjant Singh
ਛਾਤੀ ਮਾਰ-ਮਾਰ ਡੰਡ ਜਾਂਦੀ ਸੀ ਤਣ ਮਿੱਤਰਾ
ਨਾ ਜੋਕਦਾ ਸੀ ਕੋਈ ਕਿੱਲੋਆਂ ਤੇ ਪੌਂਡਾਂ ਵਿੱਚ
ਭਾਰ ਪੁਛਦੇ ਸੀ ਜਵਾਨਾਂ ਕਿੰਨੇ ਮਣ ਮਿੱਤਰਾ
ਗਭਰੂ ਉਠ ਕੇ ਸਵੇਰੇ ਪਹਿਲਾਂ ਰੇਸ ਸੀ ਲਗਾਉਂਦਾ
ਪੀ ਕੇ ਦੁਧ ਵਾਲਾ ਛੰਨਾ ਵਢ ਪੱਠੇ ਫਿਰ ਲਿਆਉਂਦਾ
ਕਰਕੇ ਕਿਰਤ-ਕਮਾਈ ਸਾਰੇ ਦਿਨ ਵਾਲੀ ਕਾਕਾ
ਜਾ ਕੇ ਸ਼ਾਮ ਨੂੰ ਅਖਾੜੇ ਵਿੱਚ ਮੁਘਦਰ ਘਮਾਉਂਦਾ
ਨਿਗਾਹ ਰੱਖੀ ਨੀ ਸੀ ਮਾੜੀ ਕਦੇ ਔਰਤਾਂ ਦੇ ਤਾਈਂ
ਕਹਿ ਕੇ ਬੀਬੀ ਜੀ ਤੇ ਭੈਣ ਜੀ ਸੀ ਸਭ ਨੂੰ ਬੁਲਾਉਂਦਾ
ਧਰਤੀ ਮਾਂ ਨੂੰ ਹੱਥ ਲਾ ਕੇ ਫਿਰ ਗੁਰੂ ਨੂੰ ਧਿਆ ਕੇ
ਕਹਿੰਦੇ ਸੀ ਯੋਧਾ ਵਿੱਚ ਗੱਜਦਾ ਜਿਓਂ ਰਣ ਮਿੱਤਰਾ
ਦੋ ਇੱਟਾਂ ਤੇ ਸਰੀਰ ਜਾਂਦਾ ਸੀ ਬਣ ਮਿੱਤਰਾ
ਛਾਤੀ ਮਾਰ-ਮਾਰ ਡੰਡ ਜਾਂਦੀ ਸੀ ਤਣ ਮਿੱਤਰਾ
Gurjant Singh