ਪਰੀ ਦੇ ਹੰਝੂ,,,she was last time cry for her family...ਰੰਧਾਵਾ

Randhawa ji

Member
ਕੰਬਦੇ ਹੱਥੀਂ ਜਦ ਮੈਂ ਉਸਦੀ ਨਬਜ਼ ਫਡ਼ੀ,
ਡੁੱਬਦੀ ਤਪਦੀ ਲਗਦੀ ਸੀ ਜਿਵੇਂ ਹੁਣੇ ਖਡ਼੍ਹੀ।

ਅੱਖਾਂ ਉਸਦੀਆਂ ਦੇ ਵਿੱਚ ਹੰਝੂ ਛਾ ਗਏ ਸੀ,
ਉਹਨੂੰ ਕਿਸਨੇ ਦੱਸਿਆ ਅੰਤ ਸਮੇਂ ਆ ਗਏ ਸੀ।

ਵੀਰਾ ਆਪਣਾ ਰੱਖੀਂ ਖਿਆਲ ਮੁਡ਼ ਨਾ ਫੇਰ ਲਡ਼ੀਂ,
ਬੇਬੇ ਬਾਪੂ ਭੈਣ ਦੀ ਪਿੱਛੋਂ ਸੇਵ ਕਰੀਂ।

ਇੱਕੋ ਸਾਹ ਵਿੱਚ ਲਗਦਾ ਬਹੁਤ ਕੁਝ ਕਿਹਾ ਗਿਆ
ਹਾਏ ! ਦਰਦ ਪਤਾ ਨੀ ਕੇਹਾ ਸੀ ਨਾ ਸਿਹਾ ਗਿਆ।
ਨਬਜ਼ ਉਹਦੀ ਜਦ ਰੁਕੀ ਤੇ ਅੱਖਾਂ ਖੁਲ੍ਹੀਆਂ ਸੀ,
ਹੰਝੂ ਮੋਤੀ ਬਣ ਕੇ ਚਮਕੇ ਹੁਣੇ ਹੁਣੇ ਡੁਲ੍ਹੀਆਂ ਸੀ।

ਹਸਪਤਾਲ ਦੇ ਕਮਰੇ ਦੇ ਵਿੱਚ ਸ਼ੋਰ ਜਿਹਾ,
ਡਾਕਟਰ ਨੇ ਸੀ ਆ ਕੇ ਜਦ no more ਕਿਹਾ।
ਅੱਡੀਆਂ ਉਹਦੀਆਂ ਅੱਖਾਂ ਬੰਦ ਜਦ ਕੀਤੀਆਂ ਮੈਂ,
ਦਰਦ ਵਿਛੋਡ਼ੇ ਦੇ ਨਾਲ ਸੀ ਅੱਖਾਂ ਮੀਚੀਆਂ ਮੈਂ।

ਹੰਝੂ ਉਹਦੇ ਮੇਰਿਆਂ ਹੱਥਾਂ ਤੇ ਆ ਗਏ ਸੀ,
ਹੱਥ, ਮੂੰਹ ਆਪਣੇ ਤੇ ਫੇਰ ਮੈਂ ਅੱਖਾਂ ਵਿੱਚ ਪਾ ਲਏ ਸੀ।

ਦੁੱਖ ਸੀ ਬਾਹਲਾ ਫੇਰ ਵੀ ਰੋਣੇ ਡੱਕਣੇ ਸੀ,
ਪਰੀ ਦੇ ਹੰਝੂ ਅੱਖ ਆਪਣੀ ਵਿੱਚ ਰੱਖਣੇ ਸੀ।

ਦਿਲ ਮੇਰੇ ਵਿੱਚ ਜਿਵੇਂ ਮੌਨ ਜਿਹੇ ਛਾ ਗਏ ਸੀ,
ਅੱਖੀਂ ਉਸਦੇ ਫੇਰ ਦੋ ਹੰਝੂ ਆ ਗਏ ਸੀ।

ਤੱਕ ਬੇ-ਵਸ ਵੀਰ ਨੂੰ , ਰੂਹ ਭੈਣ ਦੀ ਤਡ਼ਫ ਗਈ,
ਮਰਨ ਤੋਂ ਬਾਅਦ ਵੀ ਡੁੱਬਣੀ ਅਥਰੂ ਬਰਸ ਗਈ।...
 
Last edited by a moderator:

RaviSandhu

SandhuBoyz.c0m
Re: ਪਰੀ ਦੇ ਹੰਝੂ,,,she was last time cry for her family...ਰੰਧ

writer da naal ki hai..
ਲਫਜਾਂ ਚ ਦਰਦ ਪਰੋਏ
 

#m@nn#

The He4rt H4ck3r
Re: ਪਰੀ ਦੇ ਹੰਝੂ,,,she was last time cry for her family...ਰੰਧ

really touching bai ji......:(
 
Top