ਸੀਨੀਅਰ ਆਗੂ ਸਮਰਾ ਤੇ ਚੌਧਰੀ ਭਰਾਵਾਂ ਵੱਲੋਂ ਅਸਤ&#262

[JUGRAJ SINGH]

Prime VIP
Staff member
ਜਲੰਧਰ, 5 ਜਨਵਰੀ (ਮੇਜਰ ਸਿੰਘ)-ਦੁਆਬੇ ਦੇ ਤਿੰਨ ਸੀਨੀਅਰ ਕਾਂਗਰਸ ਨੇਤਾਵਾਂ ਤੇ ਸਾਬਕਾ ਮੰਤਰੀਆਂ ਸ: ਅਮਰਜੀਤ ਸਿੰਘ ਸਮਰਾ, ਚੌਧਰੀ ਜਗਜੀਤ ਸਿੰਘ ਤੇ ਸ੍ਰੀ ਸੰਤੋਖ ਸਿੰਘ ਚੌਧਰੀ ਨੇ ਨਵੀਂ ਗਠਿਤ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਸੀਨੀਅਰ ਨੇਤਾਵਾਂ ਨੂੰ ਅੱਖੋਂ ਪਰੋਖੇ ਕਰਨ ਅਤੇ ਦਲਿਤਾਂ ਪਛੜੇ ਵਰਗਾਂ ਤੇ ਮਹਿਲਾ ਆਗੂਆਂ ਨੂੰ ਯੋਗ ਸਥਾਨ ਨਾ ਦਿੱਤੇ ਜਾਣ ਵਿਰੁੱਧ ਰੋਸ ਪ੍ਰਗਟ ਕਰਦਿਆਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਐਲਾਨ ਕੀਤਾ ਹੈ।
ਪ੍ਰਦੇਸ਼ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੂੰ ਲਿਖੇ ਪੱਤਰ ਵਿਚ ਤਿੰਨਾਂ ਨੇਤਾਵਾਂ ਨੇ ਕਿਹਾ ਹੈ ਕਿ ਜੰਬੋ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੂਚੀ ਪਾਰਟੀ ਅੰਦਰ ਏਕਤਾ ਤੇ 2014 ਦੀਆਂ ਲੋਕ ਸਭਾ ਚੋਣਾਂ ਲਈ ਜੋਸ਼ ਪੈਦਾ ਕਰਨ ਦੀ ਥਾਂ ਪਾਰਟੀ ਨੂੰ ਬੁਰੀ ਤਰ੍ਹਾਂ ਪਾਟੋਧਾੜ ਕਰ ਗਈ ਹੈ। ਉਕਤ ਨੇਤਾਵਾਂ ਨੇ ਕਿਹਾ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪਾਰਟੀ ਉਮੀਦਵਾਰਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਅਹਿਮ ਅਹੁਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਹੈ ਕਿ ਦਲਿਤਾਂ ਖਾਸ ਕਰਕੇ ਦੁਆਬੇ ਦੇ ਹਮੇਸ਼ਾ ਕਾਂਗਰਸ ਪਾਰਟੀ ਤੇ ਦਲਿਤਾਂ ਦੀ ਭਲਾਈ ਲਈ ਸਰਗਰਮ ਰਹਿਣ ਵਾਲੇ ਆਗੂਆਂ ਨੂੰ ਪਾਸੇ ਕਰ ਦਿੱਤਾ ਗਿਆ ਹੈ ਤੇ ਨਾ ਅਹਿਲ ਆਗੂਆਂ ਨੂੰ ਪ੍ਰਮੁੱਖ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਹਨ। ਉਕਤ ਆਗੂਆਂ ਦਾ ਦੋਸ਼ ਹੈ ਕਿ ਈਸਾਈ ਭਾਈਚਾਰੇ ਦੇ ਲੋਕ ਕਾਂਗਰਸ ਦਾ ਮਜ਼ਬੂਤ ਵੋਟ ਬੈਂਕ ਰਿਹਾ ਹੈ, ਪਰ ਇਸ ਭਾਈਚਾਰੇ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਦਿੱਤੇ ਜਾਣ ਕਾਰਨ ਈਸਾਈ ਭਾਈਚਾਰੇ ਅੰਦਰ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਔਰਤਾਂ ਨੂੰ ਬਣਦੀ ਪ੍ਰਤੀਨਿਧਤਾ ਨਾ ਦਿੱਤੇ ਜਾਣ ਬਾਰੇ ਰੋਸ ਪ੍ਰਗਟ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ਪਾਰਟੀ ਢਾਂਚੇ ਵਿਚ ਔਰਤਾਂ ਨੂੰ 33 ਫੀਸਦੀ ਪ੍ਰਤੀਨਿਧਤਾ ਦਿੱਤੇ ਜਾਣ ਦੀ ਕਾਂਗਰਸ ਦੀ ਪ੍ਰਤੀਬੱਧਤਾ ਨੂੰ ਭੁਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਸੀਨੀਅਰ ਕਾਂਗਰਸ ਆਗੂਆਂ ਨੂੰ ਪ੍ਰਦੇਸ਼ ਕਮੇਟੀ ਵਿਚ ਇਨਵਾਇਟੀ ਮੈਂਬਰ ਦਾ ਦਰਜਾ ਦੇਣਾ ਵੀ ਉਨ੍ਹਾਂ ਦੀ ਵਫ਼ਾਦਾਰੀ, ਦਹਾਕਿਆਂ ਦੇ ਤਜਰਬੇ ਅਤੇ ਪਾਰਟੀ ਲਈ ਕੀਤੀ ਅਣਥੱਕ ਮਿਹਨਤ ਨੂੰ ਨਕਾਰਨ ਵਾਲੀ ਗੱਲ ਹੈ।
 
Top