Bhardwaj Ramesh
Member
ਤੈਨੂੰ ਕਿੱਦਾਂ ਮੈਂ ਮਨਾਵਾਂ
ਚੰਨਾਂ ਦੱਸ ਤੈਨੂੰ ਕਿੱਦਾਂ ਮੈਂ ਮਨਾਵਾਂ
ਹਾੜੇ ਕੱਢਾ ਨਾਲੇ ਤਰਲੇ ਵੀ ਪਾਵਾਂ
ਵੇ ਤੂੰ ਮੋੜ ਲਈਆਂ ਮੇਰੇ ਤੋਂ ਨਿਗਾਹਾਂ
ਚੰਨਾਂ ਦੱਸ ਤੈਨੂੰ ਕਿੱਦਾਂ ਮੈਂ ਮਨਾਵਾਂ
ਵੱਧ ਜਾਏ ਝਗੜਾ ਪੈਂਦੇ ਨੇ ਖਿਲਾਰੇ ਵੇ
ਲੱਗੀ ਉੱਤੇ ਤੇਲ ਚੰਨਾ ਪਾਉਂਦੇ ਨੇ ਸਾਰੇ ਵੇ
ਆਪੇ ਹਾਰ ਕੇ ਹੀ ਤੈਨੂੰ ਮੈਂ ਜਿਤਾਵਾਂ
ਚੰਨਾਂ ਦੱਸ ਤੈਨੂੰ ਕਿੱਦਾਂ ਮੈਂ ਮਨਾਵਾਂ
ਭਵਰਾਂ ‘ਚ ਫੱਸ ਕੇ ਨਾ ਲੱਗੀ ਦਾ ਕਿਨਾਰੇ ਵੇ
ਇਸ਼ਕੇ ਨੂੰ ਜਿੱਤ ਲੈਦਾ ਦਿੱਲ ਜਿਹੜਾ ਹਾਰੇ ਵੇ
ਹੋਣ ਸਾਥੀ ਬਿਨਾ ਸੁੰਨੀਆਂ ਹੀ ਰਾਹਾਂ
ਚੰਨਾਂ ਦੱਸ ਤੈਨੂੰ ਕਿੱਦਾਂ ਮੈਂ ਮਨਾਵਾਂ
ਸੁੱਖ ਹੈ ਪਰਾਹੁਣਾ ਨਹੀਂ ਸਦਾ ਬੈਠੇ ਰਹਿਣਾ ਵੇ
ਵਸਲਾਂ ਦਾ ਵਰ ਸੋਹਲ ਵਡਮੁੱਲਾ ਗਹਿਣਾ ਵੇ
ਲਿਖ ਦਿੱਤੀਆਂ ਮੈਂ ਤੇਰੇ ਨਾਮ ਸਾਹਾਂ
ਚੰਨਾਂ ਦੱਸ ਕਿੱਦਾਂ ਤੈਨੂੰ ਮੈਂ ਮਨਾਵਾਂ
ਹਾੜੇ ਕੱਢਾ ਨਾਲੇ ਤਰਲੇ ਵੀ ਪਾਵਾਂ
ਆਰ.ਬੀ.ਸੋਹਲ
ਚੰਨਾਂ ਦੱਸ ਤੈਨੂੰ ਕਿੱਦਾਂ ਮੈਂ ਮਨਾਵਾਂ
ਹਾੜੇ ਕੱਢਾ ਨਾਲੇ ਤਰਲੇ ਵੀ ਪਾਵਾਂ
ਵੇ ਤੂੰ ਮੋੜ ਲਈਆਂ ਮੇਰੇ ਤੋਂ ਨਿਗਾਹਾਂ
ਚੰਨਾਂ ਦੱਸ ਤੈਨੂੰ ਕਿੱਦਾਂ ਮੈਂ ਮਨਾਵਾਂ
ਵੱਧ ਜਾਏ ਝਗੜਾ ਪੈਂਦੇ ਨੇ ਖਿਲਾਰੇ ਵੇ
ਲੱਗੀ ਉੱਤੇ ਤੇਲ ਚੰਨਾ ਪਾਉਂਦੇ ਨੇ ਸਾਰੇ ਵੇ
ਆਪੇ ਹਾਰ ਕੇ ਹੀ ਤੈਨੂੰ ਮੈਂ ਜਿਤਾਵਾਂ
ਚੰਨਾਂ ਦੱਸ ਤੈਨੂੰ ਕਿੱਦਾਂ ਮੈਂ ਮਨਾਵਾਂ
ਭਵਰਾਂ ‘ਚ ਫੱਸ ਕੇ ਨਾ ਲੱਗੀ ਦਾ ਕਿਨਾਰੇ ਵੇ
ਇਸ਼ਕੇ ਨੂੰ ਜਿੱਤ ਲੈਦਾ ਦਿੱਲ ਜਿਹੜਾ ਹਾਰੇ ਵੇ
ਹੋਣ ਸਾਥੀ ਬਿਨਾ ਸੁੰਨੀਆਂ ਹੀ ਰਾਹਾਂ
ਚੰਨਾਂ ਦੱਸ ਤੈਨੂੰ ਕਿੱਦਾਂ ਮੈਂ ਮਨਾਵਾਂ
ਸੁੱਖ ਹੈ ਪਰਾਹੁਣਾ ਨਹੀਂ ਸਦਾ ਬੈਠੇ ਰਹਿਣਾ ਵੇ
ਵਸਲਾਂ ਦਾ ਵਰ ਸੋਹਲ ਵਡਮੁੱਲਾ ਗਹਿਣਾ ਵੇ
ਲਿਖ ਦਿੱਤੀਆਂ ਮੈਂ ਤੇਰੇ ਨਾਮ ਸਾਹਾਂ
ਚੰਨਾਂ ਦੱਸ ਕਿੱਦਾਂ ਤੈਨੂੰ ਮੈਂ ਮਨਾਵਾਂ
ਹਾੜੇ ਕੱਢਾ ਨਾਲੇ ਤਰਲੇ ਵੀ ਪਾਵਾਂ
ਆਰ.ਬੀ.ਸੋਹਲ