ਅਸੀਂ ਸੂਲੀ ਚੜ੍ਹ ਕੇ ਵੀ ਖੁਸ਼ ਹਾਂ

→ ✰ Dead . UnP ✰ ←

→ Pendu ✰ ←
Staff member
ਜਿਸਮ ਚੀਰੇਗੀ, ਪਰ ਕੀ ਰੂਹ ਨੂੰ ਕਰੂ ਸੰਗੀਨ ਤੇਰੀ
ਸਾਡੇ ਲਹੂ ਚ ਭਿੱਜੇ ਨੇ ਹਥਿਆਰ ਤੇਰੇ, ਹਰ ਮਸ਼ੀਨ ਤੇਰੀ!

ਅਸੀਂ ਸੂਲੀ ਚੜ੍ਹ ਕੇ ਵੀ ਖੁਸ਼ ਹਾਂ ਆਪਣੇ ਲੋਕਾਂ ਲਈ
ਪਰ ਤੂੰ ਕਿਉਂ ਕੰਬ ਰਿਹਾ, ਕਿਉਂ ਅੱਖ ਏ ਗਮਗੀਨ ਤੇਰੀ!

ਤਿੱਬਤ ਤੋਂ ਜਮਰੌਦ ਤਾਂਈ ਨਿਸ਼ਾਨ ਸਾਡੇ ਵੀ ਝੂਲਦੇ ਸੀ
ਤਲਵਾਰ ਸਾਡੀ ਨੂੰ ਝੁਕਦੀ ਸੀ, ਦਿੱਲੀ ਜੋ ਸ਼ੌਕੀਨ ਤੇਰੀ!

ਕੋਈ ਕੀਲ ਨਾ ਸਕਿਆ ਸੱਪ ਕੁੰਡਲੀਏ ਪਿਤਾ ਦਸ਼ਮੇਸ਼ ਦੇ
ਸਾਡੇ ਤੇ ਅਸਰ ਨਾ ਕਰਦੀ ਮੋਹ ਮਾਇਆ ਦੀ ਬੀਨ ਤੇਰੀ!

ਸੰਧੂ ਆਜ਼ਾਦ ਹਵਾ ਦਾ ਇੱਕ ਝੋਕਾ ਹੀ ਤਾਂ ਮੰਗਿਆ ਸੀ
ਕੀ ਕਰਨਾ ਅਸੀਂ ਅਸਮਾਨ ਤੇਰਾ, ਇਹ ਜ਼ਮੀਨ ਤੇਰੀ!


‪ਜੁਗਰਾਜਸਿੰਘ‬
 
Top