Punjab News ਚੌਥੀ ਤੋਂ ਨੌਵੀਂ ਦੀ ਸਾਲਾਨਾ ਪ੍ਰੀਖਿਆ ਸਬੰਧੀ ਡੇ&#259

[JUGRAJ SINGH]

Prime VIP
Staff member
ਅਜੀਤਗੜ੍ਹ, 22 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਨੇ ਚੌਥੀ ਤੋਂ ਅੱਠਵੀਂ ਤੱਕ ਦੀ ਐਸ. ਏ-2 (ਮਾਰਚ) ਦੀ ਪ੍ਰੀਖਿਆ ਅਤੇ ਨੌਵੀਂ ਦੀ ਸਾਲਾਨਾ ਮਾਰਚ 2014 ਦੀ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ | ਇਸ ਸਬੰਧੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ 10 ਮਾਰਚ ਦਿਨ ਸੋਮਵਾਰ ਨੂੰ ਨੌਵੀਂ ਦਾ ਗਣਿਤ, ਅੱਠਵੀਂ ਦਾ ਅੰਗਰੇਜ਼ੀ, ਸੱਤਵੀਂ ਦਾ ਹਿੰਦੀ, ਛੇਵੀਂ ਦਾ ਪੰਜਾਬੀ, 11 ਮਾਰਚ ਨੂੰ ਨੌਵੀਂ ਦਾ ਅੰਗਰੇਜ਼ੀ, ਅੱਠਵੀਂ ਦਾ ਸਮਾਜਿਕ ਸਿੱਖਿਆ, ਸੱਤਵੀਂ ਦਾ ਸਾਇੰਸ, ਛੇਵੀਂ ਦਾ ਸਾਇੰਸ, 12 ਮਾਰਚ ਨੂੰ ਨੌਵੀਂ ਦਾ ਸਰੀਰਕ ਸਿੱਖਿਆ, ਅੱਠਵੀਂ ਦਾ ਕੰਪਿਊਟਰ, ਸੱਤਵੀਂ ਦਾ ਪੰਜਾਬੀ, ਛੇਵੀਂ ਦਾ ਸਮਾਜਿਕ ਸਿੱਖਿਆ, ਪੰਜਵੀਂ ਦਾ ਗਣਿਤ, ਚੌਥੀ ਦਾ ਅੰਗਰੇਜ਼ੀ, 13 ਮਾਰਚ ਨੂੰ ਨੌਵੀਂ ਦਾ ਹਿੰਦੀ, ਅੱਠਵੀਂ ਦੀ ਸਰੀਰਕ ਸਿੱਖਿਆ, ਸੱਤਵੀਂ ਦਾ ਚੋਣਵਾਂ ਵਿਸ਼ਾ, ਛੇਵੀਂ ਦਾ ਸਮਾਜਿਕ ਸਿੱਖਿਆ, ਪੰਜਵੀਂ ਦਾ ਹਿੰਦੀ, ਚੌਥੀ ਦਾ ਪੰਜਾਬੀ, 14 ਮਾਰਚ ਨੂੰ ਨੌਵੀਂ ਦਾ ਪੰਜਾਬੀ-ਏ, ਅੱਠਵੀਂ ਦਾ ਚੋਣਵਾਂ ਵਿਸ਼ਾ, ਸੱਤਵੀਂ ਦਾ ਗਣਿਤ, ਛੇਵੀਂ ਦਾ ਅੰਗਰੇਜ਼ੀ, 15 ਮਾਰਚ ਨੂੰ ਨੌਵੀਂ ਦਾ ਪੰਜਾਬੀ-ਬੀ, ਅੱਠਵੀਂ ਦਾ ਪੰਜਾਬੀ, ਸੱਤਵੀਂ ਦਾ ਕੰਪਿਊਟਰ, ਛੇਵੀਂ ਦਾ ਚੋਣਵਾਂ ਵਿਸ਼ਾ, ਪੰਜਵੀਂ ਦਾ ਵਾਤਾਵਰਨ ਸਿੱਖਿਆ, ਚੌਥੀ ਦਾ ਗਣਿਤ, 18 ਮਾਰਚ ਨੂੰ ਨੌਵੀਂ ਦਾ ਸਾਇੰਸ, ਅੱਠਵੀਂ ਦਾ ਗਣਿਤ, ਸੱਤਵੀਂ ਦਾ ਸਮਾਜਿਕ ਸਿੱਖਿਆ, ਛੇਵੀਂ ਦਾ ਹਿੰਦੀ, ਪੰਜਵੀਂ ਦਾ ਪੰਜਾਬੀ, ਚੌਥੀ ਦਾ ਹਿੰਦੀ, 19 ਮਾਰਚ ਨੂੰ ਨੌਵੀਂ ਦਾ ਕੰਪਿਊਟਰ, ਅੱਠਵੀਂ ਦਾ ਹਿੰਦੀ, ਸੱਤਵੀਂ ਦਾ ਸਰੀਰਕ ਸਿੱਖਿਆ, ਛੇਵੀਂ ਦਾ ਕੰਪਿਊਟਰ, ਪੰਜਵੀਂ ਦਾ ਅੰਗਰੇਜ਼ੀ, ਚੌਥੀ ਦਾ ਵਾਤਾਵਰਨ, 20 ਮਾਰਚ ਨੂੰ ਨੌਵੀਂ ਦਾ ਚੋਣਵਾਂ ਵਿਸ਼ਾ, ਸੱਤਵੀਂ ਦਾ ਅੰਗਰੇਜ਼ੀ, 21 ਮਾਰਚ ਨੂੰ ਨੌਵੀਂ ਦਾ ਸਮਾਜਿਕ ਸਿੱਖਿਆ, ਅੱਠਵੀਂ ਦਾ ਸਾਇੰਸ, ਛੇਵੀਂ ਦਾ ਗਣਿਤ ਦਾ ਪੇਪਰ ਹੋਵੇਗਾ। ਪ੍ਰੀਖਿਆ ਦਾ ਸਮਾਂ ਸਵੇਰੇ 9:30 ਵਜੇ ਤੋਂ 12:30 ਵਜੇ ਤੱਕ ਹੋਵੇਗਾ। ਚੌਥੀ ਅਤੇ ਪੰਜਵੀਂ ਦੇ ਐਸ. ਏ-2 ਮਾਰਚ ਦੇ 5 ਵਿਸ਼ਿਆਂ ਅਤੇ ਛੇਵੀ ਤੋਂ ਨੌਵੀਂ ਜਮਾਤ ਤੱਕ ਦੇ 6 ਵਿਸ਼ਿਆਂ ਦੇ ਪੇਪਰ ਦੇ ਨਮੂਨੇ ਮੁੱਖ ਦਫ਼ਤਰ ਵੱਲੋਂ 25 ਫਰਵਰੀ ਤੱਕ ਬੋਰਡ ਦੀ ਵੈੱਬਸਾਈਟ 'ਤੇ ਪਾ ਦਿੱਤੇ ਜਾਣਗੇ, ਜਿਨ੍ਹਾਂ ਦੇ ਆਧਾਰ 'ਤੇ ਅਧਿਆਪਕ ਪੇਪਰ ਤਿਆਰ ਕਰਨਗੇ। ਕੰਪਿਊਟਰ ਅਧਿਆਪਕ ਆਪਣੇ ਵਿਸ਼ੇ ਦੇ ਪੇਪਰ ਆਪਣੇ ਪੱਧਰ 'ਤੇ ਤਿਆਰ ਕਰਨਗੇ। ਪ੍ਰਯੋਗੀ ਪ੍ਰੀਖਿਆਂ ਦਾ ਮੁਲਾਂਕਣ 21 ਤੋਂ 25 ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਗਿਆਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਸਕੂਲ ਮੁਖੀ ਆਪਣੇ ਪੱਧਰ 'ਤੇ ਵਿਸ਼ਾ ਅਧਿਆਪਕਾਂ ਦੁਆਰਾ ਤਿਆਰ ਪੇਪਰ ਨਾਲ ਲਵੇਗਾ। ਸਕੂਲ ਮੁਖੀ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ 31 ਮਾਰਚ ਤੱਕ ਉਹ ਨਤੀਜੇ ਤਿਆਰ ਕਰ ਲੈਣ ਤਾਂ ਜੋ 31 ਮਾਰਚ ਦੀ ਮਾਪੇ ਅਧਿਆਪਕ ਮਿਲਣੀ ਵਿਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਮਾਪਿਆਂ ਨੂੰ ਦੱਸੀ ਜਾ ਸਕੇ।
 
Top