ਪੰਜਾਬ ਹੁਣ ਮਹਾਨ ਨਹੀਂ ਹੈ

KARAN

Prime VIP
ਜਿੱਥੇ ਧੀਆਂ ਦੀ ਪੱਤ ਬਚਾਉਂਦੇ
ਪੁਲਸ ਵਾਲੇ ਵੀ ਮਾਰੇ ਜਾਂਦੇ ਨੇ
ਤੇ ਜਵਾਨੀ ਨਸ਼ਿਆਂ, ਬਰੈਂਡਾਂ ਚ ਮਸਤ
ਸੁਣਦੀ ਹੈ ਹਨੀ ਸਿੰਘ ਦੇ ਲੁੱਚੇ ਗਾਣੇ
ਜਿੱਥੇ ਗਰੀਬ ਦੀ ਲਾਸ਼ ਰੁਲ ਜਾਂਦੀ ਹੈ
ਸੰਸਕਾਰ ਦੇ ਖਰਚੇ ਖੁਣੋਂ
ਤੇ ਜੈੱਡ ਸੁਰੱਖਿਆ ਚ ਰੱਖੇ ਜਾਂਦੇ ਨੇ
ਭੇਖੀਆਂ ਦੇ ਮੁਰਦੇ ਵੀ
ਜਿੱਥੇ ਅਨਪੜ ਤੇ ਅਪਰਾਧੀ
ਪਾਰਲੀਮੈਂਟ ਚ ਬੈਠ ਕੇ ਦੇਖਦੇ ਨੇ
ਨੰਗੀਆਂ ਫਿਲਮਾਂ
ਤੇ ਪੜੀ ਲਿਖੀ ਜਵਾਨੀ ਸੌ ਰੁਪੈ ਦਿਹਾੜੀ ਦੇ
ਟਾਰਗੇਟ ਪੂਰੇ ਕਰਦੀ ਰੁਲ ਜਾਂਦੀ ਹੈ
ਜਿੱਥੇ ਪੱਗਾਂ ਰੁਲਦੀਆਂ ਨੇ,
ਚੁੰਨੀਆਂ ਉੱਡਦੀਆਂ ਨੇ
ਅਧਿਆਪਕ ਕੁੱਟ ਕੁੱਟ ਕੇ ਭਜਾਏ ਜਾਂਦੇ ਨੇ
ਫਸਲਾਂ ਸੁੱਕ ਜਾਂਦੀਆਂ ਨੇ ਬਿਜਲੀ ਪਾਣੀ ਖੁਣੋਂ
ਮੰਦਰਾਂ ਗੁਰਦਵਾਰਿਆਂ ਤੇ
ਖਰਚੇ ਜਾਂਦੇ ਨੇ ਅਰਬਾਂ ਰੁਪੈ
ਪਰ ਲੋੜਵੰਦ ਕਰਦੇ ਨੇ ਖੁਦਕੁਸ਼ੀਆਂ
ਉਹ ਪੰਜਾਬ ਮਹਾਨ ਕਿਵੇਂ ਹੋ ਸਕਦਾ ਹੈ
ਪੰਜਾਬ ਹੁਣ ਮਹਾਨ ਨਹੀਂ ਹੈ

ਗੁਰਪ੍ਰੀਤ ਜ਼ੀਰਾ
 
Top