ਕੈਬਨਿਟ ਮੰਤਰੀ ਢਿੱਲੋਂ ਦੇ ਰਿਸ਼ਤੇਦਾਰ ਦੀ ਹੱਤਿ&#2566

[JUGRAJ SINGH]

Prime VIP
Staff member
ਲੁਧਿਆਣਾ, 18 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਝਾਂਡੇ ਵਿਚ ਅੱਜ ਸ਼ਾਮ ਚਾਰ ਹਥਿਆਰਬੰਦ ਨੌਜਵਾਨਾਂ ਨੇ ਕੈਬਨਿਟ ਮੰਤਰੀ ਸ: ਸ਼ਰਨਜੀਤ ਸਿੰਘ ਢਿੱਲੋਂ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਹੱਤਿਆ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ |
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖਤ ਅਮਨਦੀਪ ਸਿੰਘ ਅਮਨਾ (27) ਵਾਸੀ ਮੰਗਾ ਵਜੋਂ ਕੀਤੀ ਗਈ ਹੈ। ਅਮਨਦੀਪ ਸਿੰਘ ਮੁੱਖ ਕਥਿਤ ਦੋਸ਼ੀ ਬਲਵਿੰਦਰ ਸਿੰਘ ਦੇ ਪਿਤਾ ਹਰਜੀਤ ਸਿੰਘ ਦੇ ਕਤਲ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ ਤੇ ਜੇਲ੍ਹ 'ਚ ਬੰਦ ਸੀ। 5 ਸਾਲ ਪਹਿਲਾਂ ਅਮਨਦੀਪ ਤੇ ਉਸਦੇ ਸਾਥੀਆਂ ਨੇ ਹਰਜੀਤ ਸਿੰਘ ਦਾ ਕਤਲ ਕਰ ਦਿੱਤਾ ਸੀ। ਅੱਜ-ਕੱਲ੍ਹ ਅਮਨਾ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ। ਅਮਨਾ ਆਪਣੀ ਪਤਨੀ ਨਾਲ ਇਨੋਵਾ ਕਾਰ 'ਤੇ ਗੈਸ ਸਿਲੰਡਰ ਲੈਣ ਲਈ ਅੱਜ ਸ਼ਾਮ ਪਿੰਡ ਝਾਂਡੇ ਆਇਆ ਹੋਇਆ ਸੀ ਕਿ ਉਥੇ ਉਸ ਦਾ ਟਾਕਰਾ ਬਲਵਿੰਦਰ ਸਿੰਘ ਨਾਲ ਹੋ ਗਿਆ। ਦੋਵਾਂ ਵਿਚਾਲੇ ਬਹਿਸ ਹੋਈ ਤੇ ਨੌਬਤ ਹੱਥੋਪਾਈ ਤੱਕ ਪਹੁੰਚ ਗਈ। ਬਲਵਿੰਦਰ ਨੇ ਆਪਣੇ ਕੁਝ ਸਾਥੀ ਉਥੇ ਬੁਲਾ ਲਏ। ਇਨ੍ਹਾਂ ਕਥਿਤ ਦੋਸ਼ੀਆਂ ਵੱਲੋਂ ਅਮਨਦੀਪ 'ਤੇ ਕਈ ਰਾਊਂਡ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਅਮਨਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਅਮਨਦੀਪ ਦੀ ਪਤਨੀ ਨੂੰ ਦੋਸ਼ੀਆਂ ਨੇ ਕੁਝ ਨਹੀਂ ਕਿਹਾ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਐਸ. ਐਚ. ਓ. ਸਦਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਬਲਵਿੰਦਰ ਸਿੰਘ ਤੇ ਅਮਨਦੀਪ ਦੇ ਪਰਿਵਾਰ ਦਾ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਸ: ਬਰਾੜ ਨੇ ਦੱਸਿਆ ਕਿ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਇਸ ਦੌਰਾਨ ਸ: ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਉਨ੍ਹਾਂ ਦੀ ਭੈਣ ਦਾ ਜਵਾਈ ਸੀ।
 
Top