ਅਕਾਲੀ ਆਗੂ ਦੇ ਪੁੱਤਰ ਨੇ ਪਤਨੀ ਅਤੇ ਖੁਦ ਨੂੰ ਗੋਲੀ &#

[JUGRAJ SINGH]

Prime VIP
Staff member
ਪਟਿਆਲਾ (ਬਲਜਿੰਦਰ)-ਹਲਕਾ ਸ਼ੁਤਰਾਣਾ ਤੋਂ ਅਕਾਲੀ ਵਿਧਾਇਕ ਰਹਿ ਚੁੱਕੇ ਸਾਬਕਾ ਵਿਧਾਇਕ ਗੁਰਦੇਵ ਸਿੰਘ ਸਿੱਧੂ ਦੇ ਪੁੱਤਰ ਬਲਵਿੰਦਰ ਪਾਲ ਸਿੰਘ (35) ਨੇ ਐਤਵਾਰ ਨੂੰ ਸਵੇਰੇ ਕਰੀਬ 8.00 ਵਜੇ ਪਹਿਲਾਂ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਵਿਚ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੋਹਾਂ ਦੀ ਮੌਕੇ 'ਤੇ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਹਿਰ ਦੇ 24 ਨੰਬਰ ਫਾਟਕ ਦੇ ਕੋਲ ਸਥਿਤ ਮਜੀਠੀਆ ਇਨਕਲੇਵ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਵਾਪਰੀ। ਸਾਬਕਾ ਵਿਧਾਇਕ ਗੁਰਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲਾਂ ਦੋਵੇਂ ਪਤੀ-ਪਤਨੀ 'ਚ ਰਾਤ ਨੂੰ ਤਕਰਾਰ ਹੋ ਗਈ ਸੀ ਪਰ ਰਾਤ ਦੇ ਸਮੇਂ ਉਨ੍ਹਾਂ ਨੇ ਦੋਹਾਂ ਵਿਚ ਸੁਲਾਹ ਕਰਵਾ ਦਿੱਤੀ। ਰਾਤ ਦੀ ਘਟਨਾ ਤੋਂ ਨਰਾਜ਼ ਬਲਵਿੰਦਰ ਪਾਲ ਸਿੰਘ ਨੇ ਸਵੇਰੇ ਆਪਣੇ ਪਿਤਾ ਗੁਰਦੇਵ ਸਿੰਘ ਸਿੱਧੂ ਦੇ ਕਮਰੇ ਵਿਚੋਂ ਬਾਰਾਂ ਬੋਰ ਦੀ ਰਾਈਫਲ ਚੁੱਕੀ ਅਤੇ ਕਮਰਾ ਬੰਦ ਕਰਕੇ ਘਟਨਾ ਨੂੰ ਅੰਜਾਮ ਦੇ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਪੁਲਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਬਲਵਿੰਦਰਪਾਲ ਸਿੰਘ ਦੇ ਖਿਲਾਫ ਧਾਰਾ-302 ਅਧੀਨ ਕੇਸ ਦਰਜ਼ ਕਰ ਲਿਆ ਹੈ ਅਤੇ ਦੋਹਾਂ ਦੀਆਂ ਲਾਸ਼ਾ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਗੁਰਦੇਵ ਸਿੰਘ ਸਿੱਧੂ ਦੋ ਵਾਰ ਅਕਾਲੀ ਦਲ ਵੱਲੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਸਾਲ 2004 ਉਹ ਅਕਾਲੀ ਦਲ ਨੂੰ ਛੱਡ ਕੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਲ ਹੋ ਗਏ ਸਨ ਪਰ ਗੁਰਦੇਵ ਸਿੰਘ ਸਿੱਧੂ ਇੱਕ ਟਕਸਾਲੀ ਅਕਾਲੀ ਮੰਨੇ ਜਾਂਦੇ ਹਨ। ਦੁਖਦਾਈ ਗੱਲ ਇਹ ਹੈ ਸਾਬਕਾ ਵਿਧਾਇਕ ਦੇ ਤਿੰਨ ਪੁੱਤਰ ਸਨ ਅਤੇ ਤਿੰਨਾਂ ਦੀ ਮੌਤ ਹੋ ਚੁੱਕੀ ਹੈ। ਐਤਵਾਰ ਨੂੰ ਬਲਵਿੰਦਰ ਸਿੰਘ ਨੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
 
Top