ਕੀ ਦੱਸਾਂ ਅੱਜ ਕੱਲ ਦੇ ਬੰਦੇ

KARAN

Prime VIP
ਕੀ ਦੱਸਾਂ ਅੱਜ ਕੱਲ ਦੇ ਬੰਦੇ
ਬੰਦਿਆਂ ਨਾਲ ਨਹੀਂ ਰਲਦੇ ਬੰਦੇ

ਦਿਨ ਚੜ੍ਹਦੇ ਨਾਲ ਲੌਂਦੇ ਯਾਰੀ
ਰਾਤ ਨੂ ਵੇਖੇ ਛੱਲਦੇ ਬੰਦੇ

ਸਿੱਧੇ ਰਸਤੇ ਲੱਬਣ ਦੇ ਲਈ
ਪੁੱਠੇ ਪਾਸੇ ਚੱਲਦੇ ਬੰਦੇ

ਵੱਖਰੇ ਵੱਖਰੇ ਧਰਮ ਬਨੌਂਦੇ
ਇੱਕੋ ਵਰਗੀ ਖੱਲ ਦੇ ਬੰਦੇ

ਉੱਪਰੋ ਉੱਪਰੋਂ ਫੰਨੇ ਖਾਂ ਨੇ
ਅੰਦਰੋਂ ਨਹੀਂ ਕਿਸੇ ਗੱਲ ਦੇ ਬੰਦੇ

ਜਾਂ ਡੰਡਾ ਜਾਂ ਪੈਸਾ ਜਿਸ ਕੋਲ
ਬੱਸ ਨੇ ਓਹਦੇਈ ਵੱਲ ਦੇ ਬੰਦੇ ..
Zaildar Pargat Singh​
 
Top