ਜੋ ਦਿਲ ਤੇ ਬੀਤੀ ਕੀ ਦੱਸਾਂ

ਰੋਂਦੇ ਰਹੇ ਸੁੰਨੀਆਂ ਥਾਵਾਂ ਤੇ....
ਕਦੇ ਨਦੀਆਂ ਤੇ ਦਰਿਆਵਾਂ ਤੇ.......
ਕਰਤਾ ਪਾਗਲ ਤਨਹਾਈਆਂ ਨੇ,,ਜੋ ਦਿਲ ਤੇ ਬੀਤੀ ਕੀ ਦੱਸਾਂ...
ਤੇਰੇ ਮਗਰੋਂ ਮੇਰੀ ਹੰਝੂਆਂ ਨੇ,,ਕੀ ਹਾਲਤ ਕੀਤੀ ਕੀ ਦੱਸਾਂ...।.।
ਮੇਰੇ ਨੈਣਾ ਵਿੱਚ ਸਮੁੰਦਰ ਸੀ,,ਬੁੱਲਾਂ ਤੇ ਫੁੱਲ ਖਿੜਾ ਰੱਖੇ......
ਮਨ ਕੋਮਾ ਵਿੱਚ ਸੀ ਤਾਂ ਵੀ ਮੈ,ਥਾਂ-ਥਾਂ ਤੇ ਪੈਰ ਨਚਾ ਰੱਖੇ...
ਮੇਰਾ ਦੁੱਖ ਉਡਿਆ ਅਸਮਾਨਾ ਤੱਕ,,ਕਿੰਝ ਰੂਹ ਸੀ ਚੀਖੀ ਕੀ ਦੱਸਾਂ....
ਤੇਰੇ ਮਗਰੋਂ ਮੇਰੀ.............................................।।
''ਬੱਲ"" ਮੂੰਹ ਨਈ ਲਾਉਂਦਾ ਨਸ਼ਿਆਂ ਨੂੰ,,ਮੇਰੀ ਮਾਂ ਨੂੰ ਸੀ ਇਤਬਾਰ ਬੜਾ..
ਉਹਦੇ ਮੂਹਰੇ ਅੱਜ ਵੀ ਨਜਰ ਉਠਾ,,ਕਦੇ ਹੋ ਨਾ ਸਕਿਆਂ ਫੇਰ ਖੜਾ....
ਕਿੰਨੀ ਬਹਿਕੇ ਵਿੱਚ ਚੁਬਾਰੇ ਦੇ ਬਕਸ਼ੀ ਨਾਲ ਪੀਤੀ ਕੀ ਦੱਸਾਂ.....
ਤੇਰੇ ਮਗਰੋਂ ਮੇਰੀ ਹੰਝੂਆਂ ਨੇ ਕੀ ਹਾਲਤ ਕੀਤੀ ਕੀ ਦੱਸਾਂ..।।
 
Top