ਦੋਸਤੋ ਜਰੂਰ ਪੜਿਓ
ਗੁਰਜੀਤ ਮਾਪਿਆਂ
ਦਾ ਲਾਡਲਾ ਪੁੱਤ ਸੀ.......ਇਕ ਭੈਣ
ਵੀ ਸੀ "ਦੀਪੀ"........
ਗੁਰਜੀਤ ਦੀ ਹਰ ਮੰਗ ਮੂੰਹ ਚੋਂ ਨਿੱਕਲਣ ਤੋਂ
ਪਹਿਲਾਂ ਹੀ ਪੂਰੀ ਹੋ ਜਾਂਦੀ ਸੀ .........
ਹੁਣੇ ਹੁਣੇ ਨਵਾਂ ਬੁਲਟ ਘਡਵਾਇਆ ਸੀ .........
ਆਪਣੇ ਯਾਰਾਂ ਬੇਲੀਆਂ ਨਾਲ਼ ਰਲ਼ ਕੇ ਸਾਰਾ ਦਿਨ
ਮਸਤੀ ਕਰਦਾ ਤੇ ਰਾਹ ਜਾਂਦੇ ਲੋਕਾਂ ਨੂੰ ਪਰੇਸ਼ਾਨ ਕਰਦਾ.....
ਆਪਣੇ ਆਪ ਨੂੰ ਗੀਤਾਂ ਵਾਲ਼ਾ ਹੀਰੋ
ਸਮਝਦਾ ਤੇ ਰਾਹ ਜਾਂਦੀ.........
ਹਰ ਕੁੜੀ ਨੂੰ ......ਚੀਜੀ.......ਪੁਰਜਾ......ਪਟੋਲਾ ਤੇ ਪਤਾ ਨੀ ਕੀ ਕੀ ਫਿਕਰ ਕੱਸਦਾ .......
ਪਿਓ ਪਿੰਡ ਦਾ ਸਰਪੰਚ ਸੀ ਸਰਕਾਰੀ ਦੁਆਰੇ ਬਹੁਤ ਪਹੁੰਚ ਸੀ......
ਦੀਪੀ +2 ਤੱਕ ਤਾਂ ਮੰਮੀ ਦੇ ਸਕੂਲ ਵਿਚ ਹੀ ਪੜੀ.....
ਦੀਪੀ ਪੜਾਈ ਵਿਚ ਕਾਫੀ ਤੇਜ਼ ਸੀ +2 ਤੋਂ ਬਾਅਦ B-tech ਵਿਚ ਦਾਖਲਾ ਲਿਆ
ਓ ਕਾਲਜ ਤੋਂ ਵਾਪਿਸ ਆ ਰਹੀ ਸੀ ਕਿ.......
ਦੋ ਮੁੰਡੇ ਮੋਟਰਸਾਇਕਲ ਤੇ ਕੋਲ਼ੋਂ ਲੰਘੇ .....
ਤੇ ਕਹਿੰਦੇ ......ਕਿਵੇਂ ਆਂ ਪੁਰਜਿਆ......
ਆਜਾ ਲੈ ਚੱਲੀਏ ਦੀਪੀ ਆਪਣੀ ਚਾਲ ਤੁਰਦੀ ਰਹੀ ਓਹਨੇ ਮੁੰਡਿਆਂ ਵੱਲ ਧਿਆਨ ਨਾ ਦਿੱਤਾ ...
ਪਰ
"ਪੁਰਜਾ" ਸ਼ਬਦ ਉਸਦੇ ਦਿਮਾਗ ਵਿਚ ਅਟਕ ਗਿਆ
ਸ਼ਾਇਦ ਪਹਿਲੀ ਵਾਰ ਸੁਣਿਆਂ ਸੀ....
ਓਹ ਸਮਝੀ ਨਾਂ ਸਕੀ,
ਘਰ ਗਈ ਤੇ ਗੁਰਜੀਤ ਬੁਲਟ ਸਟਾਟ ਕਰ ਰਿਹਾ ਸੀ ਸ਼ਾਇਦ
ਗੇੜੀ ਲਾਉਣ ਦੀ ਤਿਆਰੀ ਚ ਸੀ
ਦੀਪੀ ਨੇ ਉਸਨੂੰ ਪੁੱਛਿਆ ਕਿ
""""""""ਵੀਰੇ
ਪੁਰਜਾ ਕੀ ਹੁੰਦਾ ???????
ਗੁਰਜੀਤ ਇੱਕਦਮ ਹੈਰਾਨ ਹੋ ਗਿਆ
ਉਸਨੂੰ ਆਲ਼ਾ ਦੁਆਲ਼ਾ ਘੁੰਮਦਾ ਨਜ਼ਰ
ਆਇਆ..... ਹੁਣ ਰਾਹ ਜਾਂਦੀ ਹਰ
ਕੁੜੀ ਉਸਨੂੰ ਦੀਪੀ ਹੀ ਜਾਪ ਰਹੀ ਸੀ ਤੇ ਆਪਣੇ ਆਪ
ਨੂੰ ਸੰਭਾਲ਼ਦਾ ਹੋਇਆ ਕਹਿੰਦਾ ਮੈਨੂੰ ਨੀ ਪਤਾ
.........ਅੰਦਰ ਜਾਹ ਤੈਨੂੰ ਬੇਬੇ ਕਦੋਂ ਦੀ ਉਡੀਕੀ ਜਾਂਦੀ ਆ...