Yaar Punjabi
Prime VIP
ਪਿਛਲੇ ਦਿਨੀ ਜਪਾਨ ਚ ਆਏ ਭੂਚਾਲ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਮਲਬੇ ਹੇਠਾਂ ਕੱਢ ਰਹੀ ਮਿਲਟਰੀ ਨੂੰ ਇੱਕ ਔਰਤ ਦੀ ਲਾਸ਼ ਮਿਲੀ. ਜਿਸ ਨੇ ਮੌਤ ਤੋਂ ਬਾਅਦ ਵੀ, ਇੱਕ ਕੰਬਲ ਨੂੰ ਬਹੁਤ ਘੁੱਟ ਕੇ ਫੜਿਆ ਹੋਇਆ ਸੀ. ਜਦ ਓਸ ਕੰਬਲ ਨੂੰ ਖੋਲਿਆ ਗਿਆ ਤਾ ਓਸ ਵਿਚ ਤਿੰਨ ਮਹੀਨੇ ਦਾ ਜਵਾਕ ਸੀ,ਔਰਤ ਦਾ ਸਾਰਾ ਸਰੀਰ ਟੁੱਟ ਚੁੱਕਾ ਸੀ...ਪਰ ਓਹ ਬੱਚਾ ਸਹੀ ਸਲਾਮਤ ਸੀ....ਓਸ ਨਾਲ ਕੰਬਲ ਚ ਇਕ ਮੋਬਇਲ ਫੋਨ ਸੀ ਜਿਸ ਉਪਰ ਮੇਸ੍ਜ ਟਾਈਪ ਕਰਿਆ ਹੋਇਆ ਸੀ...ਜੇਕਰ ਤੂੰ ਬਚ ਗਿਆ ਤਾਂ ਵੱਡਾ ਹੋ ਕੇ ਇਹ ਗੱਲ ਜਰੂਰ ਯਾਦ ਰੱਖੀ ਕੀ ਤੇਰੀ ਮਾਂ ਤੇਨੂੰ ਬਹੁਤ ਪਿਆਰ ਕਰਦੀ ਸੀ. ਇੱਕ ਔਰਤ ਦੇ ਪਿਆਰ ਤੇ ਬਲਿਦਾਨ ਦੀ ਭਾਵਨਾ ਦਾ ਕਦੇ ਅੰਤ ਨਹੀ ਪਾਇਆ ਜਾ ਸਕਦਾ,,,