ਦੋ ਭਿਖਸ਼ੂ

ਦੋਸਤੋ....ਮਹਾਤਮਾ ਬੁੱਧ ਇੱਕ ਵਾਰ ਆਪਣੇ ਅਨੁਆਈਆ ਨੂੰ
ਦੱਸ ਰਹੇ ਸਨ ਕਿ ਇੱਕ ਵਾਰ ਦੋ ਭਿਖਸ਼ੂ ਜੰਗਲ ਵਿੱਚੋ ਲੰਗ
ਰਹੇ ਸਨ ਤੇ ਅੱਗੇ ਨਦੀ ਆ ਗਈ. ਉਸ ਨਦੀ ਦਾ ਵਹਾ ਬਹੁਤ
ਤੇਜ ਸੀ ਅਤੇ ਉਥੇ ਇੱਕ ਦੱਸ ਸਾਲ ਦੀ ਬੱਚੀ ਵੀ ਖੜੀ ਸੀ.
ਉਹਨਾ ਵਿੱਚੋ ਇੱਕ ਭਿਖਸ਼ੂ ਨੇ ਉਸ ਬੱਚੀ ਨੂੰ ਆਪਣੇ ਮੋਢੇ ਤੇ
ਬਿਠਾਇਆ ਤੇ ਨਦੀ ਪਾਰ ਕਰਵਾ ਦੀਤੀ. ਅੱਗੇ ਚਲਦੇ ਚਲਦੇ
ਬਹੁਤ ਦੇਰ ਬਾਅਦ ਪਹਿਲੇ ਭਿਖਸ਼ੂ ਨੇ ਦੂਸਰੇ ਨੂੰ ਕਿਹਾ "
ਤੇਰਾ ਧਰਮ ਭੰਗ ਹੋ ਗਿਆ ਕਿਉਕਿ ਤੂੰ ਔਰਤ ਜਾਤ ਨੂੰ
ਛੂਹਿਆ ਹੀ ਨਹੀ ਬਲਕਿ ਮੋਢੇ ਤੇ ਬਿਠਾ ਕੇ ਨਦੀ ਵੀ ਪਾਰ
ਕਰਵਾਈ"
ਦੂਸਰਾ ਬੋਲਿਆ " ਇਹ ਕਦੋ ਦੀ ਗੱਲ ਹੈ "
ਪਹਿਲੇ ਨੇ ਕਿਹਾ" ਅੱਜ ਸਵੇਰ ਦੀ ਭੁਲ ਗਿਆ" ਤਾ
ਦੂਸਰਾ ਬੋਲਿਆ " ਮੈ ਤਾ ਉਸ ਬੱਚੀ ਨੂੰ ਉਥੇ ਹੀ ਨਦੀ ਪਾਰ
ਕਰਵਾ ਕੇ ਲਾਹ ਦਿੱਤਾ ਸੀ ਪਰ ਤੇਰੇ ਦਿਮਾਗ ਤੇ ਤਾ ਉਹ
ਹੁਣ ਤੱਕ ਸਵਾਰ ਹੈ"
( ਗੁਲਾਮੀ ਹਮੇਸ਼ਾ ਦਿਮਾਗ ਦੀ ਹੁੰਦੀ ਹੈ ਕਿਉਕਿ ਦਿਮਾਗ
ਹੀ ਸਾਡੇ ਸਰੀਰ ਨੂੰ ਕੰਟਰੋਲ ਕਰਦਾ ਹੈ )
 
Top