ਰਾਹ ਵਿਚ

ਦੋਸਤੋ...ਇੱਕ ਵਾਰ ਇੱਕ ਬੰਦੇ ਨੇ ਕਿਸੇ ਪਿੰਡ ਜਾਣਾ ਸੀ।
ਰਾਹ ਵਿਚ ਇੱਕ ਇੱਕ ਬੁਜਰੁ੍ਗ ਬੈਠਾ ਸੀ। ਬੰਦੇ ਨੇ ਪੁਛਿਆ "
ਬਾਬਾ , ਇਹ ਫਲਾਣਾ ਪਿੰਡ ਇਥੋ ਕਿੰਨੀ ਦੂਰ ਹੈ ?
ਬੁਜਰੁਗ ਨੇ ਕਿਹਾ " ਬੇਟੇ ..20 ਮੀਲ ਹੈ "
ਬੰਦਾ ਫਿਰ ਪੁਛਿਆ " ਬਾਬਾ , ਮੈ ਕਿਨੀ ਦੇਰ ਵਿਚ ਓਥੇ
ਪਹੰਚ ਜਾਵਾਗਾ ??"
ਬੁਜਰੁਗ ਕੁਝ ਨਾ ਬੋਲਿਆ
ਉਸ ਬੰਦੇ ਨੇ 7 8 ਵਾਰ ਪੁਛਿਆ ....ਬੁਜਰੁਗ ਕੁਝ
ਨਾ ਬੋਲਿਆ
ਅੰਤ ਨੂੰ ਉਹ ਬੰਦਾ ਤੁਰ ਪਿਆ .......ਹਾਲੇ ਉਹ
200-250 ਕਦਮ ਹੀ ਤੁਰਿਆ ਸੀ ਕਿ ਬੁਜਰੁਗ ਨੇ ਉਚੀ ਦੇ
ਕਿ ਕਿਹਾ " ਬੇਟਾ, ਤੂੰ ਦੋ ਘੰਟੇ ਵਿਚ ਪਹੁੰਚ ਜਾਵੇਗਾ "
ਬੰਦਾ ਵਾਪਸ ਮੁੜ ਆਇਆ ਅਤੇ ਕਹਿੰਦਾ " ਬਾਬਾ ਜੀ , ਮੈ
ਪਹਿਲਾ ਏਨੀ ਵਾਰ ਪੁਛਿਆ ਤੁਸੀ ਦੱਸਿਆ ਨਹੀ ...ਅਤੇ ਜਦੋ
ਤੁਰ ਪਿਆ ਫਿਰ ਦੱਸਣ ਲੱਗ ਗਏ "
ਤਾ ਬੁਜਰੁਗ ਨੇ ਕਿਹਾ " ਪੁੱਤਰ, ਪਹਿਲਾ ਮੈ
ਤਾ ਨਹੀ ਸੀ ਬੋਲਿਆ ਕਿਉਕਿ ਪਹਿਲਾ ਮੈਨੂੰ ਤੇਰੀ ਰਫਤਾਰ
ਦਾ ਗਿਆਨ ਨਹੀ ਸੀ...ਅਤੇ ਜਦੋ ਮੈ ਤੈਨੂੰ ਤੁਰਦੇ ਨੂੰ
ਦੇਖਿਆ ...ਤਾ ਅੰਦਾਜਾ ਲਾ ਕੇ ਦੱਸਿਆ ਕਿ ਤੈਨੂੰ ਪਹੁੰਚਣ
ਵਿਚ ਕਿਨਾ ਵਕਤ ਲੱਗੇਗਾ "
 
Top