ਚੁਪ ਮੇਰੀ ਅੱਜ ਬਾਗੀ ਹੈ

KARAN

Prime VIP
ਚੁਪ ਮੇਰੀ ਅੱਜ ਬਾਗੀ ਹੈ,
ਪਰ ਜੁਬਾਨ ਨੂੰ ਵੀ ਖੱਲੀਆਂ ਪਈਆਂ ਨੇ..
ਕੋਈ ਹਰਫ਼ ਕਾਬੂ ਆਏ ਨਾ,
ਸੋਚਾਂ ਵੀ ਅੱਜ ਖੁੰਝੀਆਂ ਪਈਆਂ ਨੇ..

ਆਨੰਤਾਂ ਦਾ ਖਿਲਾਅ
ਮਿਲਿਆ ਜੋ ਸੌਗਾਤ 'ਚ,,
ਸੌਗਾਤ ਹੀ ਤਾਂ ਸਾਂਭ ਰਹੀ ਹਾਂ,
ਤਾਂਹੀ ਅੱਖੀਆਂ ਵੀ ਸੁੰਨੀਆਂ ਪਈਆਂ ਨੇ..

ਫਾਸਲੇ ਹੀ ਫਾਸਲੇ ਨੇ ਹੁਣ,
ਇਨਸਾਨ ਤੋਂ ਇਨਸਾਨ ਦਾ ਉਹ ਫਾਸਲਾ,
ਤੇ ਅੱਜ ਖੁਦਾ ਦੀ ਖੁਦਾਈ ਤੋਂ ਫਾਸਲਾ
ਇਨਾਂ ਫਾਸਲਿਆਂ ਹੀ ਜਿੰਦਾਂ ਮੁਕਾਈਆਂ ਨੇ..

ਜਿੰਦੜੀ ਦੀ ਥਕਾਵਟ ਹੁਣ ਕਿੰਝ ਉਤਾਰਾਂ?
ਕਿਥੋਂ ਲੱਭਾਂ ਉਹ ਅਣਭੋਲ ਜਿਹਾ ਚਿਹਰਾ?
ਤੇ ਖੁਦਾ ਨੂੰ ਹੱਥ ਲਾਉਣ ਵਾਲੀ ਮੇਰੀ ਉਹ ਪਾਕ ਮੁਹੱਬਤ?
ਸੱਭੇ ਯਾਦਾਂ ਪੁਰਾਣੀਆਂ ਹੁਣ ਸਰਾਪੀਆਂ ਗਈਆਂ ਨੇ..

By Arpanbeer Batth
 
Top