ਜੇ ਇਹਨੂ ਪਿਆਰ ਕਹਿੰਦੇ ਨੇ

KARAN

Prime VIP
ਸ਼ਰਾਫਤ ਵਿਚ ਦਖਲ ਦੇਣਾ
ਤੇ ਕਲੀਆਂ ਨੂੰ ਮਸਲ ਦੇਣਾ
ਤੇ ਪੱਤ ਦਾ ਕਰ ਕਤਲ ਦੇਣਾ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਮੈਂ ਤਾਂ ਨਹੀ ਕਰਨਾ

ਤਵੱਜੋ ਦੇ ਸਰੀਰਾਂ ਨੂੰ
ਕੇ ਤਨ ਤੋ ਲਾਹ ਕੇ ਲੀਰਾਂ ਨੂੰ
ਕੇ ਫਿਰ ਛੱਡ ਜਾਣਾ ਹੀਰਾਂ ਨੂੰ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਮੈਂ ਤਾਂ ਨਹੀ ਕਰਨਾ

ਕੇ ਗੱਲਾਂ ਵਿੱਚ ਫਸਾ ਦੇਣਾ
ਤੇ ਫਿਰ ਆਪਣਾ ਬਣਾ ਲੈਣਾ
ਕੇ ਫਿਰ ਇੱਜ਼ਤ ਉੜਾ ਦੇਣਾ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਮੈਂ ਤਾਂ ਨਹੀ ਕਰਨਾ

ਹਵਸ ਦੀ ਅੱਖ ਨਾ ਛੱਡਣਾ
ਕਹੇ ਓਹ ਲੱਖ, ਨਾ ਛੱਡਣਾ
ਕਿਸੇ ਦਾ ਕੱਖ ਨਾ ਛੱਡਣਾ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਮੈਂ ਤਾਂ ਨਹੀ ਕਰਨਾ

ਕੇ ਫੁੱਲ ਟਾਹਣੀ ਤੋ ਪੱਟ ਦੇਣਾ
ਲਾ ਪੱਤ ਤੇ ਦਾਗ ਝੱਟ ਦੇਣਾ
ਤੇ ਫਿਰ ਪਾਸਾ ਹੀ ਵੱਟ ਦੇਣਾ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਮੈਂ ਤਾਂ ਨਹੀ ਕਰਨਾ

ਸ਼ਰਮ ਬਿਲਕੁਲ ਹੀ ਲਾਹ ਦੇਣਾ
ਮਜ਼ੇ ਦੇ ਲਈ ਸਜ਼ਾ ਦੇਣਾ
ਕਿਸੇ ਨੂ ਕਰ ਤਬਾਹ ਦੇਣਾ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਮੈਂ ਤਾਂ ਨਹੀ ਕਰਨਾ

ਕਿਸੇ ਦੇ ਦਿਲ ਚ ਵੱਸ ਲੈਣਾ
ਮਿਲੇ ਮੌਕਾ ਤੇ ਡੱਸ ਲੈਣਾ
ਕੇ ਗਲਤੀ ਕਰ ਕੇ ਹੱਸ ਲੈਣਾ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਜੈਲੀ ਨੇ ਨਹੀ ਕਰਨਾ ....... Zaildar Pargat Singh​
 
Top